ਡਿਪਟੀ CM ਦੇ ਬੇਟੇ ਦਾ ਹੋਵੇਗਾ ਅਣੋਖੇ ਢੰਗ ਨਾਲ ਵਿਆਹ, ਵਟਸਐਪ ਅਤੇ ਈਮੇਲ ਨਾਲ ਭੇਜਿਆ ਜਾਵੇਗਾ ਸੱਦਾ

11/19/2017 12:00:06 PM

ਪਟਨਾ— ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੇ ਆਪਣੇ ਵੱਡੇ ਬੇਟੇ ਦਾ ਵਿਆਹ ਕੁਝ ਅਣੋਖੇ ਢੰਗ ਨਾਲ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੇ ਬੇਟੇ ਉਤਕਰਸ਼ ਮੋਦੀ ਦਾ ਵਿਆਹ 3 ਦਸੰਬਰ ਨੂੰ ਪਟਨਾ 'ਚ ਹੋਣ ਜਾ ਰਿਹਾ ਹੈ। ਇਸ ਵਿਆਹ 'ਚ ਕਿਸੇ ਨੂੰ ਸੱਦਾ ਪੱਤਰ ਨਹੀਂ ਭੇਜਿਆ ਜਾ ਰਿਹਾ ਹੈ। ਨਾਲ ਹੀ ਇਸ ਵਿਆਹ 'ਚ ਬੈਂਡ, ਬਾਜ਼ਾ, ਬਾਰਾਤ ਦੀ ਕੋਈ ਵਿਵਸਥਾ ਹੋਵੇਗੀ। 
ਸੁਸ਼ੀਲ ਮੋਦੀ ਨੇ ਆਪਣੇ ਬੇਟੇ ਦੇ ਵਿਆਹ 'ਚ ਦਾਜ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਦੀ ਨੇ ਬੇਟੇ ਦੇ ਵਿਆਹ 'ਚ ਭੋਜਨ ਦੀ ਵਿਵਸਥਾ ਨਹੀਂ ਕੀਤੀ। ਵਿਆਹ 'ਚ ਪ੍ਰਸਾਦ ਵੰਡਿਆ ਜਾਵੇਗਾ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਈਮੇਲ ਦੇ ਜ਼ਰੀਏ ਭੇਜਿਆ ਗਿਆ ਹੈ। ਸੁਸ਼ੀਲ ਮੋਦੀ ਨੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਵੀ ਵਿਆਹ ਦਾ ਸੱਦਾ ਭੇਜਿਆ ਹੈ। 
2 ਅਕਤੂਬਰ ਨੂੰ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਦਾਜ ਪ੍ਰਥਾ ਖਿਲਾਫ ਅਭਿਆਨ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਪ੍ਰੇਰਿਤ ਹੋ ਕੇ ਸੁਸ਼ੀਲ ਮੋਦੀ ਆਪਣੇ ਬੇਟੇ ਦੀ ਦਾਜ ਮੁਕਤ ਵਿਆਹ ਕਰਵਾ ਰਹੇ ਹਨ।