ਸੰਘਣੀ ਧੁੰਦ ਕਾਰਨ ਚੇਨਈ ਹਵਾਈ ਅੱਡੇ ''ਤੇ ਜਹਾਜ਼ ਆਵਾਜਾਈ ਹੋਈ ਪ੍ਰਭਾਵਿਤ

12/12/2017 1:30:34 PM

ਚੇਨਈ— ਸ਼ਹਿਰ ਦੇ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਮੰਗਲਵਾਰ ਨੂੰ ਇੱਥੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਅਤੇ 2 ਕੌਮਾਂਤਰੀ ਉਡਾਣਾਂ ਨੂੰ ਬੈਂਗਲੁਰੂ ਵੱਲ ਮੋੜਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਇਕ ਧੁੰਦ ਕਾਰਨ ਮੰਗਲਵਾਰ ਦੀ ਸਵੇਰ 7 ਜਹਾਜ਼ਾਂ ਦੀ ਆਵਾਜਾਈ ਅਤੇ ਪ੍ਰਸਥਾਨ (ਵਿਦਾਇਗੀ) 'ਚ ਵੀ ਦੇਰੀ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਪਹਿਲਾਂ ਸੰਘਣੀ ਧੁੰਦ ਕਾਰਨ ਮਾਰੀਸ਼ਸ ਅਤੇ ਰਿਆਦ ਤੋਂ ਚੇਨਈ ਆਉਣ ਵਾਲੇ 2 ਕੌਮਾਂਤਰੀ ਜਹਾਜ਼ਾਂ ਨੂੰ ਬੈਂਗਲੁਰੂ ਵੱਲ ਮੋੜ ਦਿੱਤਾ ਗਿਆ।
ਹਾਲਾਂਕਿ ਦੋਵੇਂ ਜਹਾਜ਼ ਬਾਅਦ 'ਚ ਚੇਨਈ ਹਵਾਈ ਅੱਡਾ ਪੁੱਜੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁੰਬਈ, ਹੈਦਰਾਬਾਦ ਅਤੇ ਕੋਚੀ ਸਮੇਤ ਕਈ ਦੂਜੇ ਸ਼ਹਿਰਾਂ ਤੱਕ ਜਾਣ ਅਤੇ ਉੱਥੋਂ ਆਉਣ ਵਾਲੇ ਜਹਾਜ਼ਾਂ ਦੀ ਆਵਾਜਾਈ ਅਤੇ ਪ੍ਰਸਥਾਨ 'ਚ 20 ਮਿੰਟ ਤੱਕ ਦੀ ਦੇਰੀ ਹੋਈ।