ਦਿੱਲੀ ’ਚ ਡੇਂਗੂ ਦੇ 8 ਹਜ਼ਾਰ ਤੋਂ ਵੱਧ ਮਾਮਲੇ, ਸਿਰਫ਼ ਨਵੰਬਰ ’ਚ 6700 ਤੋਂ ਵੱਧ ਮਾਮਲੇ ਆਏ

11/29/2021 3:04:21 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ’ਚ ਇਸ ਸਾਲ ਡੇਂਗੂ ਦੇ ਕੁੱਲ ਮਾਮਲਿਆਂ ਦੀ ਗਿਣਤੀ 8200 ਤੋਂ ਵੱਧ ਹੋ ਗਈ ਹੈ, ਜਿਨ੍ਹਾਂ ’ਚੋਂ 6700 ਤੋਂ ਵੱਧ ਮਾਮਲੇ ਸਿਰਫ਼ ਨਵੰਬਰ ’ਚ ਪਾਏ ਗਏ। ਨਗਰ ਬਾਡੀ ਦੀ ਇਕ ਰਿਪੋਰਟ ’ਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸ਼ਹਿਰ ’ਚ 17 ਨਵੰਬਰ ਤੱਕ ਡੇਂਗੂ ਦੇ 5,277 ਮਾਮਲੇ ਪਾਏ ਗਏ ਹਨ, ਜੋ 2015 ਤੋਂ ਬਾਅਦ ਦਿੱਲੀ ’ਚ ਮੱਛਰ ਨਾਲ ਪੈਦਾ ਹੋਣ ਵਾਲੀ ਬੀਮਾਰੀ ਦੇ ਸਭ ਤੋਂ ਵੱਧ ਮਾਮਲੇ ਹਨ।

ਇਹ ਵੀ ਪੜ੍ਹੋ : ਦੇਸ਼ ’ਚ 112 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਨਵੇਂ ਮਾਮਲਿਆਂ ਦੀ ਗਿਣਤੀ ਘਟੀ

ਇਸ ਬੀਮਾਰੀ ਦੇ ਮਾਮਲੇ 22 ਨਵੰਬਰ ਤੱਕ ਵੱਧ ਕੇ 7,128 ਹੋ ਗਏ। ਸ਼ਹਿਰ ’ਚ ਪਿਛਲੇ ਕਰੀਬ ਇਕ ਹਫ਼ਤੇ ’ਚ ਡੇਂਗੂ ਦੇ ਕਰੀਬ 1,148 ਨਵੇਂ ਮਾਮਲੇ ਸਾਹਮਣੇ ਆਏ ਪਰ ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ। ਨਗਰ ਬਾਡੀ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ, ਇਸ ਸਾਲ 27 ਨਵੰਬਰ ਤੱਕ ਕੁੱਲ 8,276 ਮਾਮਲੇ ਪਾਏ ਗਏ ਹਨ। ਰਿਪੋਰਟ ਅਨੁਸਾਰ ਸ਼ਹਿਰ ’ਚ 2016 ’ਚ ਡੇਂਗੂ ਦੇ 4,431 ਮਾਮਲੇ ਆਏ ਸਨ, ਉੱਥੇ ਹੀ 2017 ’ਚ 4,726 ਮਾਮਲੇ, 2018 ’ਚ 2,798 ਮਾਮਲੇ, 2019 ’ਚ 2,036 ਮਾਮਲੇ ਅਤੇ 2020 ’ਚ 1,072 ਮਾਮਲੇ ਪਾਏ ਗਏ ਸਨ। ਸ਼ਹਿਰ ’ਚ 2015 ’ਚ ਡੇਂਗੂ ਦੀ ਸਥਿਤੀ ਭਿਆਨਕ ਸੀ ਅਤੇ ਉਸ ਸਾਲ 10,600 ਮਾਮਲੇ ਪਾਏ ਗਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha