ਜੀਪ ਦੇ ਅੱਗੇ ਪੁਤਲਾ ਬੰਨ੍ਹ ਕੇ ਕੀਤਾ ਉਮਰ ਅਬਦੁੱਲਾ ਦੇ ਖਿਲਾਫ ਪ੍ਰਦਰਸ਼ਨ

05/26/2017 5:20:39 PM

ਕਸ਼ਮੀਰ— ਜਵਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੇਜਰ ਗੋਗੋਈ ਨੇ ਫਾਰੂਖ ਅਹਿਮਦ ਡਾਰ ਨਾਮਕ ਵਿਅਕਤੀ ਨੂੰ ਮਨੁੱਖੀ ਕਵਚ ਦੇ ਰੂਪ 'ਚ ਜੀਪ 'ਤੇ ਬੰਨ੍ਹਿਆ ਸੀ ਤਾਂਕਿ ਉੱਥੇ ਸੈਕੜਿਆਂ ਦੀ ਤਾਦਾਦ 'ਚ ਮੌਜੂਦ ਸਥਾਨਕ ਨਿਵਾਸੀ ਜਵਾਨਾਂ 'ਤੇ ਪੱਥਰਾਅ ਨਾ ਕਰ ਸਕਣ। ਇਸ ਅੱਤਵਾਦ ਵਿਰੋਧੀ ਮੁਹਿੰਮ ਨੂੰ ਲੈ ਕੇ ਕੁਝ ਰਾਜਨੀਤੀ ਦਲਾਂ ਨੇ ਮੇਜਰ ਗੋਗੋਈ ਦੀ ਸਖਤ ਨਿੰਦਾ ਵੀ ਕੀਤੀ ਸੀ। ਨੈਸ਼ਨਲ ਕਾਨਫਰੰਸ ਦੀ ਮਹਿਲਾ ਵਿੰਗ ਨੇ ਸ਼੍ਰੀਨਗਰ ਦੀਆਂ ਸੜਕਾਂ 'ਤੇ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਹੁਣ ਬਜਰੰਗ ਦਲ ਨੇ ਨੈਸ਼ਨਲ ਕਾਨਫਰੰਸ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਉਮਰ ਅਬਦੁੱਲਾ ਦੇ ਪੁਤਲੇ ਨੂੰ ਜੀਪ ਨਾਲ ਬੰਨ੍ਹ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਹੈ।
ਸਤਵਾਰੀ ਚੌਕ 'ਚ ਕੀਤੇ ਗਏ ਇਸ ਪ੍ਰਦਰਸ਼ਨ 'ਚ ਉਮਰ ਅਬਦੁੱਲਾ ਅਤੇ ਫਾਰੂਖ ਅਬਦੁੱਲਾ ਦੇ ਪੁੱਤਲੇ ਨੂੰ ਜੀਪ 'ਤੇ ਉਸ ਪ੍ਰਕਾਰ ਬੰਨ੍ਹਿਆ ਗਿਆ ਜਿਵੇਂ ਪੱਥਰਬਾਜ ਨੂੰ ਫੌਜ ਦੇ ਮੇਜਰ ਨੇ ਬੰਨ੍ਹਿਆ ਸੀ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਬਜਰੰਗ ਦਲ ਨੇ ਇਹ ਪ੍ਰਦਰਸ਼ਨ ਫੌਜ ਅਤੇ ਮੇਜਰ ਗੋਗੋਈ ਦੇ ਸਨਮਾਨ 'ਚ ਨੈਸ਼ਨਲ ਕਾਨਫਰੰਸ ਦੇ ਵਿਰੋਧ 'ਚ ਕੀਤਾ ਹੈ।