ਗਿਲਗਿਤ-ਬਾਲਟਿਸਤਾਨ ਵਿਚ ਬੌਧ ਧਰੋਹਰ ਦੀ ਤੋੜਭੰਨ, ਭਾਰਤ ਨੇ ਪ੍ਰਗਟਾਇਆ ਰੋਸ

06/03/2020 11:11:11 PM

ਨਵੀਂ ਦਿੱਲੀ (ਯੂ. ਐੱਨ. ਆਈ.)- ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਖੇਤਰ 'ਚ ਅਮੋਲਕ ਭਾਰਤੀ ਬੌਧ ਧਰੋਹਰਾਂ ਦੀ ਤੋੜਭੰਨ ਤੇ ਤਬਾਹ ਕੀਤੇ ਜਾਣ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਪਾਕਿਸਤਾਨ ਤੋਂ ਇਸ ਵਿਰਾਸਤ ਦੀ ਸੰਭਾਲ ਨੂੰ ਯਕੀਨੀ ਕਰਨ ਤੇ ਕਾਨੂੰਨੀ ਤੌਰ 'ਤੇ ਉਸ ਭਾਰਤੀ ਖੇਤਰ ਨਾਲ ਕਬਜ਼ਾ ਹਟਾਉਣ ਨੂੰ ਕਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ 'ਚ ਕਿਹਾ ਕਿ ਅਸੀਂ ਪਾਕਿਸਤਾਨ ਦੇ ਗੈਰਕਾਨੂੰਨੀ ਤੇ ਬਲਪੂਰਕ ਕਬਜ਼ੇ ਵਾਲੇ ਭਾਰਤੀ ਖੇਤਰ ਤਥਾਕਥਿਤ ਗਿਲਗਿਤ-ਬਾਲਟਿਸਤਾਨ ਖੇਤਰ 'ਚ ਸਥਿਤ ਅਮੋਲਕ ਭਾਰਤੀ ਬੌਧ ਧਰੋਹਰਾਂ ਦੀ ਭੰਨਤੋੜ ਤੇ ਧਵੰਸ ਦੀ ਰਿਪੋਰਟਾਂ 'ਤੇ ਆਪਣੀ ਗੰਭੀਰ ਚਿੰਤਾ ਪਾਕਿਸਤਾਨ ਸਰਕਾਰ ਨੂੰ ਭੇਜੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਾਲੇ ਭਾਰਤੀ ਖੇਤਰ 'ਚ ਬੁੱਧ ਚਿੰਨ੍ਹਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਧਾਰਮਿਕ-ਸੰਸਕ੍ਰਿਤਿਕ ਅਧਿਕਾਰਾਂ ਅਤੇ ਸੁੰਤਤਰਤਾ ਨੂੰ ਬੇਰਹਿਮੀ ਨਾਲ ਕੁਚਲਿਆ ਜਾ ਰਿਹਾ ਹੈ। ਇੰਨੀ ਪ੍ਰਾਚੀਨ ਸੰਸਕ੍ਰਿਤੀ ਅਤੇ ਸਭਿਅਤਾਗਤ ਵਿਰਾਸਤ ਨੂੰ ਉਜਾੜਨ ਵਾਲੀਆਂ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਬੇਹੱਦ ਨਿੰਦਣਯੋਗ ਹਨ। ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਇਸ ਅਮੁੱਲ ਪੁਰਾਤੱਤਵ ਵਿਰਾਸਤ ਦੀ ਸੰਭਾਲ ਤੇ ਪੁਨਰਗਠਨ ਲਈ ਆਪਣੇ ਮਾਹਿਰਾਂ ਨੂੰ ਤੁਰੰਤ ਉਥੇ ਜਾਣ ਦੀ ਇਜਾਜ਼ਤ ਦੇਣ ਨੂੰ ਕਿਹਾ ਹੈ। ਅਸੀਂ ਪਾਕਿਸਤਾਨ ਨੂੰ ਇਕ ਵਾਰ ਫਿਰ ਕਿਹਾ ਹੈ ਕਿ ਉਹ ਨਜਾਇਜ਼ ਰੂਪ ਨਾਲ ਕਬਜ਼ਾਏ ਗਏ ਇਲਾਕਿਆਂ ਨੂੰ ਤੁਰੰਤ ਖਾਲੀ ਕਰੇ ਅਤੇ ਉਥੇ ਰਹਿਣ ਵਾਲੇ ਲੋਕਾਂ ਦੇ ਰਾਜਨੀਤਕ, ਆਰਥਿਕ ਅਤੇ ਸੰਸਕ੍ਰਿਤਕ ਅਧਿਕਾਰਾਂ ਦੀ ਉਲੰਘਣਾ ਨੂੰ ਰੋਕੇ।

Gurdeep Singh

This news is Content Editor Gurdeep Singh