ਸਿਰਸਾ ਡੇਰੇ ''ਚ ਹੋਈਆਂ ਆਤਮ ਹੱਤਿਆਵਾਂ ਦੀ CBI ਜਾਂਚ ਦੀ ਮੰਗ ਹਾਈ ਕੋਰਟ ''ਚ ਖਾਰਜ

11/19/2019 12:03:07 AM

ਚੰਡੀਗੜ੍ਹ (ਹਾਂਡਾ)- ਡੇਰਾ ਸੱਚਾ ਸੌਦਾ ਸਿਰਸਾ ਵਿਚ ਹੋਈਆਂ ਆਤਮ ਹੱਤਿਆਵਾਂ ਦੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਦਾਖਲ ਕੀਤੀ ਗਈ ਰਵਿਊ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ।

ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਕੋਰਟ 'ਚ ਸ਼ੁਰੂ ਹੋਏ ਟਰਾਇਲ ਦੌਰਾਨ ਸਾਲ 2011 ਤੋਂ ਲੈ ਕੇ 2015 ਦਰਮਿਆਨ ਡੇਰੇ ਦੇ ਅੰਦਰ 8 ਲੋਕਾਂ ਨੇ ਖੁਦ ਨੂੰ ਸਾੜ ਕੇ ਜਾਂ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਸੀ। ਆਤਮ ਹੱਤਿਆਵਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਨੋਟਿਸ ਲਿਆ ਸੀ ਜਿਸ ਦੇ ਬਾਅਦ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਹਾਈ ਕੋਰਟ ਦੇ ਦਖਲ ਤੋਂ ਬਾਅਦ ਖੁਦਕੁਸ਼ੀ ਦੇ ਮਾਮਲੇ ਰੁਕੇ ਸਨ। ਹਾਈ ਕੋਰਟ ਨੇ ਡੇਰੇ ਦੇ ਵਕੀਲ ਨੂੰ ਖੁਦਕੁਸ਼ੀ ਦੇ ਕਾਰਨਾਂ ਦਾ ਜਵਾਬ ਦਾਖਲ ਕਰਨ ਲਈ ਕਿਹਾ ਸੀ ਪਰ ਇਸ ਦੇ ਬਾਅਦ ਮਾਮਲੇ ਦੀ ਸੁਣਵਾਈ ਨਹੀਂ ਹੋਈ।

ਐਡਵੋਕੇਟ ਮਹਿੰਦਰ ਜੋਸ਼ੀ ਨੇ ਹਾਈ ਕੋਰਟ ਦੇ ਆਦੇਸ਼ਾਂ 'ਤੇ ਰਵਿਊ ਪਟੀਸ਼ਨ ਦਾਖਲ ਕਰ ਕੇ ਆਤਮ ਹੱਤਿਆਵਾਂ ਦੀ ਸੀ. ਬੀ. ਆਈ. ਜਾਂਚ ਦੀ ਮੰਗ ਦੋਹਰਾਈ ਸੀ ਜਿਸ 'ਤੇ ਕੋਰਟ ਨੇ ਇਹ ਕਹਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਕਿ ਉਕਤ ਮਾਮਲਿਆਂ ਨੂੰ ਕਾਫੀ ਸਾਲ ਹੋ ਗਏ ਹਨ, ਇਸ ਦੀ ਸੀ. ਬੀ. ਆਈ. ਜਾਂਚ ਨਹੀਂ ਹੋ ਸਕਦੀ।

Inder Prajapati

This news is Content Editor Inder Prajapati