ਟੀ.ਵੀ. ਪੱਤਰਕਾਰ ਦੀ ਸ਼ੱਕੀ ਹਾਲਾਤ 'ਚ ਮੌਤ 'ਤੇ ਨਿਆਂ ਦੀ ਮੰਗ, ਪ੍ਰਯਾਗਰਾਜ 'ਚ ਕੱਢਿਆ ਗਿਆ ਕੈਂਡਲ ਮਾਰਚ

06/16/2021 2:26:07 AM

ਪ੍ਰਯਾਗਰਾਜ - ਟੀ.ਵੀ. ਪੱਤਰਕਾਰ ਸੁਲਭ ਸ਼੍ਰੀਵਾਸਤਵ ਦੀ ਸ਼ੱਕੀ ਹਾਲਾਤ 'ਚ ਮੌਤ ਦੇ ਮਾਮਲੇ ਵਿੱਚ ਨਿਰਪੱਖ ਜਾਂਚ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਸੰਗਮ ਨਗਰੀ ਵਿੱਚ ਪੱਤਰਕਾਰਾਂ ਨੇ ਕੈਂਡਲ ਮਾਰਚ ਕੱਢਿਆ। ਇਸ ਘਟਨਾ 'ਤੇ ਰੋਸ ਜਤਾਉਂਦੇ ਹੋਏ ਪੱਤਰਕਾਰਾਂ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਵੱਡਾ ਫੈਸਲਾ: ਆਂਧਰਾ ਪ੍ਰਦੇਸ਼ ਦੇ ਸਾਰੇ ਅੰਡਰ-ਗ੍ਰੈਜੂਏਟ ਡਿਗਰੀ ਕਾਲਜਾਂ 'ਚ ਅੰਗਰੇਜ਼ੀ ਮਾਧਿਅਮ ਹੋਇਆ ਲਾਜ਼ਮੀ

ਸੁਭਾਸ਼ ਚੁਰਾਹੇ 'ਤੇ ਵੱਡੀ ਗਿਣਤੀ ਵਿੱਚ ਅਖ਼ਬਾਰ, ਇਲੈਕਟ੍ਰਾਨਿਕ ਮੀਡੀਆ ਅਤੇ ਆਨਲਾਈਨ ਮੀਡੀਆ ਦੇ ਪੱਤਰਕਾਰਾਂ ਨੇ ਬਾਹਾਂ ਵਿੱਚ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਵਿਰੋਧ ਦਰਜ ਕਰਾਇਆ ਅਤੇ ਸਵਰਗੀ ਪੱਤਰਕਾਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।

ਦੱਸ ਦਈਏ ਕਿ ਟੀ.ਵੀ. ਪੱਤਰਕਾਰ ਸੁਲਭ ਸ਼੍ਰੀਵਾਸਤਵ ਦੀ ਮੌਤ ਦੇ ਮਾਮਲੇ ਵਿੱਚ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਅਤੇ ਧਮਕੀ ਦੇਣ ਦਾ ਮੁਕੱਦਮਾ ਦਰਜ ਕੀਤਾ ਹੈ। ਐਤਵਾਰ ਰਾਤ ਲਾਲਗੰਜ ਤੋਂ ਪਰਤਦੇ ਸਮੇਂ ਉਹ ਸੁਖਪਾਲ ਨਗਰ ਦੇ ਕੋਲ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਇਹ ਵੀ ਪੜ੍ਹੋ- ਮੁਸਲਮਾਨ ਬਜ਼ੁਰਗ ਦੀ ਕੁੱਟਮਾਰ 'ਤੇ ਰਾਹੁਲ ਨੇ ਕੀਤਾ ਟਵੀਟ ਤਾਂ ਬੋਲੇ CM ਯੋਗੀ- 'ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ'

ਵਾਰਦਾਤ ਤੋਂ ਪਹਿਲਾਂ ਸੁਲਭ ਸ਼੍ਰੀਵਾਸਤਵ ਨੇ ਸ਼ਰਾਬ ਮਾਫੀਆ ਖ਼ਿਲਾਫ਼ ਇੱਕ ਖ਼ਬਰ ਚਲਾਈ ਸੀ। ਉਸ ਤੋਂ ਬਾਅਦ ਤੋਂ ਹੀ ਉਨ੍ਹਾਂ 'ਤੇ ਹਮਲੇ ਦਾ ਖਦਸ਼ਾ ਸੀ। ਉਨ੍ਹਾਂ ਨੇ 12 ਜੂਨ ਨੂੰ ਹੀ ਏ.ਡੀ.ਜੀ. ਅਤੇ ਐੱਸ.ਪੀ. ਨੂੰ ਪੱਤਰ ਲਿਖਕੇ ਸੁਰੱਖਿਆ ਦੀ ਮੰਗ ਕੀਤੀ ਸੀ।
    
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati