ਲੋਕ ਸਭਾ ''ਚ ਉੱਠੀ ਦਿੱਲੀ ''ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ

07/19/2017 5:32:03 PM

ਨਵੀਂ ਦਿੱਲੀ— ਦਿੱਲੀ 'ਚ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਅਸਫ਼ਲ ਦੱਸਦੇ ਹੋਏ ਲੋਕ ਸਭਾ 'ਚ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ ਗਈ। ਭਾਜਪਾ ਮੈਂਬਰ ਮਹੇਸ਼ ਗਿਰੀ ਨੇ ਸਦਨ 'ਚ ਜ਼ੀਰੋ ਕਾਲ 'ਚ ਇਹ ਮਾਮਲਾ ਚੁੱਕਦੇ ਹੋਏ ਕਿਹਾ ਕਿ ਦਿੱਲੀ 'ਚ ਨਗਰ ਨਿਗਮਾਂ ਨੂੰ ਤਿੰਨ ਹਿੱਸਿਆਂ 'ਚ ਵੰਡੇ ਜਾਣ ਤੋਂ ਬਾਅਦ ਪੂਰੀ ਦਿੱਲੀ ਕੂੜੇ ਦਾ ਘਰ ਬਣ ਗਈ ਹੈ ਅਤੇ ਬਰਬਾਦ ਹੋਣ ਦੇ ਕਗਾਰ 'ਤੇ ਹੈ। ਉਨ੍ਹਾਂ ਨੇ ਤਿੰਨਾਂ ਨਗਰ ਨਿਗਮਾਂ ਨੂੰ ਪਹਿਲਾਂ ਦੀ ਭਾਂਤੀ ਮਿਲਾ ਕੇ ਇਕ ਕਰਨ ਦੇ ਨਾਲ ਹੀ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਦੀ ਮੰਗ ਕੀਤੀ। ਸਦਨ 'ਚ ਹਾਜ਼ਰ ਆਮ ਆਦਮੀ ਪਾਰਟੀ ਦੇ ਮੈਂਬਰ ਭਗਵੰਤ ਮਾਨ ਨੇ ਗਿਰੀ ਵੱਲੋਂ ਇਹ ਮੰਗ ਚੁੱਕੇ ਜਾਣ 'ਤੇ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮਹੇਸ਼ ਗਿਰੀ ਨੇ ਇਹ ਮਾਮਲਾ ਚੁੱਕਦੇ ਹੋਏ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦੀ ਰਾਜਧਾਨੀ 'ਚ ਇਸ ਤਰ੍ਹਾਂ ਤਿੰਨ ਨਗਰ ਨਿਗਮ ਨਹੀਂ ਹਨ ਅਤੇ ਇਸ ਵਿਵਸਥਾ ਕਾਰਨ ਦਿੱਲੀ ਬਰਬਾਦੀ ਦੇ ਕਗਾਰ 'ਤੇ ਪੁੱਜ ਗਈ ਹੈ ਅਤੇ ਦਿੱਲੀ ਸਰਕਾਰ ਦੀ ਅਸਫ਼ਲਤਾ ਨੇ ਇਸ ਸੰਕਟ ਨੂੰ ਹੋਰ ਵਧ ਡੂੰਘਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਮ.ਸੀ.ਡੀ. ਨਾਲੀਆਂ ਦੀ ਸਫ਼ਾਈ ਤਾਂ ਕਰ ਹੀ ਹੈ ਪਰ ਨਾਲਿਆਂ ਦੀ ਸਫ਼ਾਈ ਨਹੀਂ ਹੋ ਪਾ ਰਹੀ ਹੈ। ਉੱਪਰੋਂ ਬਾਰਸ਼ ਦਾ ਮੌਸਮ ਆਉਣ ਕਾਰਨ ਸਥਿਤੀ ਹੋਰ ਭਿਆਨਕ ਹੋਣ ਦਾ ਸ਼ੱਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੂਰਬੀ ਦਿੱਲੀ ਜ਼ਿਆਦਾਤਰ ਗੈਰ-ਰੁਜ਼ਗਾਰ ਇਲਾਕਾ ਹੈ ਅਤੇ ਉੱਥੋਂ ਮਾਲ ਦੀ ਘੱਟ ਪ੍ਰਾਪਤੀ ਹੁੰਦੀ ਹੈ। ਆਏ ਦਿਨ ਐੱਮ.ਸੀ.ਡੀ. ਕਰਮਚਾਰੀ ਹੜਤਾਲ 'ਤੇ ਰਹਿੰਦੇ ਹਨ। ਇਸੇ ਸੰਦਰਭ 'ਚ ਉਨ੍ਹਾਂ ਨੇ ਤਿੰਨ ਨਗਰ ਨਿਗਮਾਂ ਨੂੰ ਪਹਿਲਾਂ ਦੀ ਭਾਂਤੀ ਮਿਲਾ ਕੇ ਇਕ ਕਰਨ ਦੇ ਨਾਲ ਹੀ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਦੀ ਮੰਗ ਕੀਤੀ।