ਡਿਲੀਵਰੀ ਦੌਰਾਨ ਕੱਟ ਕੇ ਹੱਥ ''ਚ ਆਇਆ ਬੱਚੇ ਦਾ ਸਿਰ, ਧੜ ਪੇਟ ''ਚ ਛੱਡ ਦੌੜੀ ਡਾਕਟਰ

12/23/2019 1:25:09 PM

ਨਾਗਰਕੁਲਨੂਲ— ਤੇਲੰਗਾਨਾ ਦੇ ਨਾਗਰਕੁਲਨੂਲ ਜ਼ਿਲੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਿਲੀਵਰੀ ਦੌਰਾਨ ਡਾਕਟਰ ਨੇ ਨਵਜਾਤ ਨੂੰ ਇਸ ਤਰ੍ਹਾਂ ਖਿੱਚਿਆ ਕਿ ਉਸ ਦਾ ਸਿਰ ਕੱਟ ਕੇ ਹੱਥ 'ਚ ਆ ਗਿਆ ਅਤੇ ਧੜ ਪੇਟ 'ਚ ਹੀ ਰਹਿ ਗਿਆ। ਇਹ ਮਾਮਲਾ 18 ਦਸੰਬਰ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 23 ਸਾਲ ਦੀ ਸਵਾਤੀ ਨੂੰ ਦਰਦ ਹੋਣ 'ਤੇ ਅਚਾਮਪੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਾਂਚ ਦੌਰਾਨ ਡਾਕਟਰਾਂ ਨੇ ਕਿਹਾ ਕਿ ਸਭ ਕੁਝ ਠੀਕ ਹੈ ਅਤੇ ਸਵਾਤੀ ਦੀ ਨਾਰਮਲ ਡਿਲੀਵਰੀ ਕਰਵਾਈ ਜਾ ਸਕਦੀ ਹੈ। ਔਰਤ ਦਾ ਦੋਸ਼ ਹੈ ਕਿ ਡਿਊਟੀ 'ਤੇ ਮੌਜੂਦ ਡਾਕਟਰ ਸੁਧਾ ਰਾਣੀ ਨੇ ਉਸ ਦੀ ਡਿਲੀਵਰੀ ਦੀ ਕੋਸ਼ਿਸ਼ ਕੀਤੀ, ਫਿਰ ਅਚਾਨਕ ਉਹ ਉੱਥੋਂ ਦੌੜ ਗਈ। ਇਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਔਰਤ ਦੀ ਸਥਿਤੀ ਵਿਗੜ ਗਈ ਹੈ ਅਤੇ ਉਸ ਨੂੰ ਹੈਦਰਾਬਾਦ ਦੇ ਪੇਟਲਾਬੁਰਜ ਮੈਟਰਨਿਟੀ ਹਸਪਤਾਲ ਲਿਜਾਇਆ ਗਿਆ।

ਆਪਰੇਸ਼ਨ ਕਰ ਕੇ ਬਾਹਰ ਕੱਢਿਆ ਗਿਆ ਬੱਚੇ ਦਾ ਧੜ
ਡਾਕਟਰਾਂ ਨੇ ਪਰਿਵਾਰ ਨੂੰ ਇਹ ਨਹੀਂ ਦੱਸਿਆ ਕਿ ਨਵਜਾਤ ਬੱਚੇ ਦਾ ਸਿਰ ਸਰੀਰ ਤੋਂ ਵੱਖ ਹੋ ਗਿਆ ਹੈ ਅਤੇ ਧੜ ਪੇਟ 'ਚ ਹੀ ਰਹਿ ਗਿਆ ਹੈ। ਮਾਂ ਦੇ ਪੇਟ 'ਚ ਬੱਚੇ ਦੇ ਫਸੇ ਹੋਣ ਦੀ ਸਥਿਤੀ 'ਚ ਉਸ ਨੂੰ ਨਾਗਰਕੁਲਨੂਲ ਤੋਂ 150 ਕਿਲੋਮੀਟਰ ਦੂਰ ਹੈਦਰਾਬਾਦ ਦੇ ਪੇਟਲਾਬੁਰਜ ਮੈਟਰਨਿਟੀ ਹਸਪਤਾਲ ਰੈਫਰ ਕੀਤਾ ਗਿਆ। ਸਵਾਤੀ ਦੀ ਹਾਲਤ ਕਾਫ਼ੀ ਵਿਗੜਨ ਤੋਂ ਬਾਅਦ ਉਸ ਦਾ ਤੁਰੰਤ ਆਪਰੇਸ਼ਨ ਕੀਤਾ ਗਿਆ ਅਤੇ ਪੇਟ 'ਚੋਂ ਸਿਰ ਕਟੇ ਬੱਚੇ ਦਾ ਧੜ ਬਾਹਰ ਕੱਢਿਆ ਗਿਆ। ਔਰਤ ਦੇ ਪਰਿਵਾਰ ਵਾਲਿਆਂ ਵਲੋਂ ਹੰਗਾਮਾ ਕਰਨ ਤੋਂ ਬਾਅਦ ਮਹਿਲਾ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ।

DIsha

This news is Content Editor DIsha