ਅਰਵਿੰਦ ਕੇਜਰੀਵਾਲ ਨੂੰ ਧਮਕੀ ਭਰੇ ਮੇਲ ਭੇਜਣ ਵਾਲਾ ਕਾਬੂ

08/10/2019 1:28:01 AM

ਨਵੀਂ ਦਿੱਲੀ– ਮੁੰਬਈ ਦੇ ਇਕ ਡਲਿਵਰੀ ਬੁਆਏ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਭਰੇ ਮੇਲ ਭੇਜਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਾਈਬਰ ਅਪਰਾਧ ਸੈੱਲ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਸਾਂਝੇ ਕੀਤੇ ਟਵੀਟ ਅਨੁਸਾਰ 28 ਸਾਲਾ ਡਲਿਵਰੀ ਬੁਆਏ ਅਭਿਸ਼ੇਕ ਤਿਵਾੜੀ ਨੇ ਕੇਜਰੀਵਾਲ ਨੂੰ ‘ਜਾਨ ਤੋਂ ਮਾਰਨ ਦੀ ਧਮਕੀ’ ਦਿੱਤੀ ਸੀ।

ਤਿਵਾੜੀ ਨੂੰ ਮੁੰਬਈ ਵਿਚ ਨਾਲਾ ਸੋਪੋਰਾ ਤੋਂ ਗ੍ਰਿਫਤਾਰ ਕੀਤਾ ਗਿਆ। ਓਧਰ ਮੁਲਜ਼ਮ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਪਾਰਟੀ ਦੇ ਮੁੱਖ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਕਥਿਤ ਤੌਰ ’ਤੇ ਧਮਕੀ ਦਿੱਤੀ ਸੀ। ਪੁਲਸ ਦੇ ਟਵਿਟਰ ਹੈਂਡਲ ਰਾਹੀਂ ਜਾਰੀ ਟਵੀਟ ਅਨੁਸਾਰ ਮੁਲਜ਼ਮ ਮੁੰਬਈ ਵਿਚ ਫਰਨੀਚਰ ਫੋਮ ਵੰਡਣ ਦਾ ਕੰਮ ਕਰਦਾ ਸੀ। ਉਹ ਆਪਣੇ ਕੰਮ ਅਤੇ ਆਪਣੇ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਸੀ ਅਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਕੁਝ ਵੱਡਾ ਕੰਮ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਸਭ ਤੋਂ ਪਹਿਲਾਂ ਨਗਰ ਨਿਗਮ ਦੇ ਦਫਤਰ ਵਿਚ ਇਕ ਪ੍ਰਮੁੱਖ ਪਾਰਟੀ ਦੇ ਅਹੁਦੇਦਾਰ ਨੂੰ ਅਜਿਹਾ ਮੇਲ ਭੇਜਿਆ ਸੀ। ਇਸ ਦੇ ਬਾਅਦ ਉਸਨੇ ਕੇਜਰੀਵਾਲ ਨੂੰ ਧਮਕੀ ਭਰੇ ਮੇਲ ਭੇਜੇ। ਇਸ ’ਤੇ ਸਾਈਬਰ ਸੈੱਲ ਦੀ ਟੀਮ ਨੇ ਉਸਨੂੰ ਗ੍ਰਿਫਤਾਰ ਕਰ ਲਿਆ।

Inder Prajapati

This news is Content Editor Inder Prajapati