ਦਿੱਲੀ ਦੀ ਹਵਾ ਹਾਲੇ ਵੀ ''ਬੇਹੱਦ ਖਰਾਬ'', 2 ਦਿਨਾਂ ਤੱਕ ਰਹਿਣਗੇ ਅਜਿਹੇ ਹਾਲਾਤ

11/09/2019 10:24:40 AM

ਨਵੀਂ ਦਿੱਲੀ— ਦਿੱਲੀ ਦੀ ਹਵਾ ਲਗਾਤਾਰ ਦੂਜੇ ਦਿਨ ਬੇਹੱਦ ਖਰਾਬ ਪੱਧਰ 'ਤੇ ਬਣੀ ਰਹੀ। ਹਾਲਾਂਕਿ ਵੀਰਵਾਰ ਦੇ 309 ਦੀ ਤੁਲਨਾ 'ਚ ਸ਼ੁੱਕਰਵਾਰ ਨੂੰ ਇਸ 'ਚ 21 ਅੰਕ ਦਾ ਵਾਧਾ ਦਰਜ ਹੋਇਆ। ਇਸ ਦੌਰਾਨ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 330 ਰਿਕਾਰਡ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦਾ ਕਹਿਣਾ ਹੈ ਕਿ ਹਵਾ ਦੀ ਚਾਲ ਘੱਟ ਹੋਣ ਦੀ ਗੁਣਵੱਤਾ 'ਤੇ ਅਸਰ ਪਿਆ ਹੈ। ਦੂਜੇ ਪਾਸੇ ਸਫ਼ਰ ਨੇ ਸ਼ੁੱਕਰਵਾਰ ਨੂੰ ਦੂਜੀ ਰਿਪੋਰਟ ਜਨਤਕ ਕੀਤੀ। ਇਸ ਅਨੁਸਾਰ ਪਰਾਲੀ ਦੇ ਧੂੰਏ ਦਾ ਸਿੱਧਾ ਅਸਰ ਦਿੱਲੀ ਦੇ ਪ੍ਰਦੂਸ਼ਣ 'ਤੇ ਨਹੀਂ ਪੈਂਦਾ।

ਹਵਾ ਦੀ ਗੁਣਵੱਤਾ ਰਹੇਗੀ ਬੇਹੱਦ ਖਰਾਬ
ਸਫ਼ਰ ਦਾ ਕਹਿਣਾ ਹੈ ਕਿ ਹਵਾ ਦੀ ਦਿਸ਼ਾ ਦੱਖਣ-ਪੂਰਬੀ ਹੋਣ ਨਾਲ ਪਰਾਲੀ ਦਾ ਧੂੰਆਂ ਦਿੱਲੀ ਨਹੀਂ ਪਹੁੰਚ ਸਕਿਆ। ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ 'ਚ ਪਰਾਲੀ ਦੇ ਧੂੰਏ ਦਾ ਹਿੱਸਾ ਸਿਰਫ਼ 3 ਫੀਸਦੀ ਰਿਹਾ। ਦੂਜੇ ਪਾਸੇ ਸ਼ਨੀਵਾਰ ਨੂੰ ਇਕ ਵਾਰ ਫਿਰ ਹਵਾ ਦੀ ਦਿਸ਼ਾ ਬਦਲੇਗੀ। ਹਵਾਵਾਂ ਦੇ ਹਰਿਆਣਾ ਵੱਲ ਚੱਲਣ ਨਾਲ ਪਰਾਲੀ ਦੇ ਧੂੰਏ ਦੇ ਵਧਣ ਦਾ ਅਨੁਮਾਨ ਹੈ। ਸਫ਼ਰ ਅਨੁਸਾਰ ਸ਼ਨੀਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ 'ਚ ਪਰਾਲੀ ਦੇ ਧੂੰਏ ਦਾ ਹਿੱਸਾ 8 ਫੀਸਦੀ ਹੋ ਸਕਦਾ ਹੈ। ਹਾਲਾਂਕਿ ਅਗਲੇ ਤਿੰਨ ਦਿਨਾਂ ਤੱਕ ਹਵਾ ਦੀ ਚਾਲ ਤੇਜ਼ ਹੋਣ ਨਾਲ ਇਹ ਦਿੱਲੀ 'ਚ ਜਮ੍ਹਾ ਨਹੀਂ ਹੋ ਸਕੇਗਾ। ਉੱਥੇ ਹੀ ਪ੍ਰਦੂਸ਼ਣ ਦੇ ਸਥਾਨਕ ਕਾਰਕ ਪਹਿਲਾਂ ਵਰਗੇ ਬਣੇ ਹੋਏ ਹਨ। ਇਸ ਨਾਲ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਦੀ ਤਰ੍ਹਾਂ ਬੇਹੱਦ ਖਰਾਬ ਪੱਧਰ 'ਤੇ ਬਣੀ ਰਹੇਗੀ।

ਸਫ਼ਰ ਨੇ ਲਗਾਤਾਰ ਦੂਜੇ ਦਿਨ ਸਾਂਝੀ ਕੀਤੀ ਰਿਪੋਰਟ
ਸਫ਼ਰ ਨੇ ਸ਼ੁੱਕਰਵਾਰ ਨੂੰ ਪਰਾਲੀ ਦੇ ਧੂੰਏ ਅਤੇ ਪ੍ਰਦੂਸ਼ਣ ਨਾਲ ਸੰਬੰਧਤ ਰਿਪੋਰਟ ਲਗਾਤਾਰ ਦੂਜੇ ਦਿਨ ਸਾਂਝੀ ਕੀਤੀ। ਇਸ 'ਚ ਦੱਸਿਆ ਗਿਆ ਹੈ ਕਿ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਦਾ ਸਿੱਧਾ ਅਸਰ ਦਿੱਲੀ ਦੇ ਪ੍ਰਦੂਸ਼ਣ 'ਤੇ ਨਹੀਂ ਪੈਂਦਾ। 6 ਨਵੰਬਰ ਨੂੰ ਪਰਾਲੀ ਜ਼ਿਆਦਾ ਸੜਨ ਨਾਲ ਪੀਐੱਮ-2.5 ਦੀ ਮਾਤਰਾ ਵਧ ਰਹੀ। ਦੋਹਾਂ ਪ੍ਰਦੇਸ਼ਾਂ 'ਚ ਪੂਰੇ ਦਿਨ ਕੁੱਲ 9.5 ਗੀਗਾਗ੍ਰਾਮ ਪੀਐੱਮ-2.5 ਹਵਾ 'ਚ ਘੁੱਲਿਆ। ਦਿੱਲੀ ਦੇ ਪ੍ਰਦੂਸ਼ਣ 'ਚ ਇਸ ਦਾ ਹਿੱਸਾ ਸਿਰਫ਼ 3 ਫੀਸਦੀ ਰਿਹਾ। ਉਸ ਦਿਨ ਦਿੱਲੀ 'ਚ ਪੀਐੱਮ-2.5 ਦਾ ਪੱਧਰ 105 ਰਿਕਾਰਡ ਕੀਤਾ ਗਿਆ ਸੀ। 3 ਨਵੰਬਰ ਨੂੰ ਪਰਾਲੀ ਸਾੜਨ ਦੇ ਘੱਟ ਮਾਮਲੇ ਦਿੱਸੇ ਸਨ।

DIsha

This news is Content Editor DIsha