ਉੱਤਰ-ਪੂਰਬੀ ਦਿੱਲੀ ''ਚ ਹਿੰਸਾ ਕਾਰਨ 7 ਮਾਰਚ ਤੱਕ ਬੰਦ ਰਹਿਣਗੇ ਸਕੂਲ

02/29/2020 5:26:16 PM

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ 'ਚ ਹਿੰਸਾ ਦੇ ਮੱਦੇਨਜ਼ਰ 7 ਮਾਰਚ ਤੱਕ ਸਕੂਲ ਬੰਦ ਰਹਿਣਗੇ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਹਿੰਸਾ ਪ੍ਰਭਾਵਿਤ ਖੇਤਰਾਂ 'ਚ ਪ੍ਰੀਖਿਆਵਾਂ ਆਯੋਜਿਤ ਕਰਵਾਉਣ ਲਈ ਸਥਿਤੀ ਅਨੁਕੂਲ ਨਹੀਂ ਹੈ। ਇਸ ਲਈ ਸਾਲਾਨਾ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਹਿੰਸਾ 'ਚ 42 ਲੋਕਾਂ ਦੀ ਮੌਤ ਹੋ ਗਈ ਹੈ ਅਤੇ 250 ਤੋਂ ਵਧ ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਹਿੰਸਾ ਨੂੰ ਲੈ ਕੇ ਕੁੱਲ 123 ਸ਼ਿਕਾਇਤਾਂ ਦਰਜ ਕੀਤੀਆਂ ਹਨ ਅਤੇ 630 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਂ ਹਿਰਾਸਤ 'ਚ ਲਿਆ ਗਿਆ ਹੈ। ਦਿੱਲੀ ਹਿੰਸਾ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਅਪਰਾਧ ਦੀਆਂ ਤਸਵੀਰਾਂ ਦਾ ਫਿਰ ਤੋਂ ਮੁਆਇਨਾ ਕਰ ਰਹੇ ਹਾਂ। ਅਸੀਂ ਸਥਿਤੀ 'ਤੇ ਕਾਬੂ ਪਾ ਲਿਆ ਹੈ ਅਤੇ ਹਾਲਾਤ ਆਮ ਹੋ ਰਹੇ ਹਨ। ਅਧਿਕਾਰੀਆਂ ਨਾਲ ਖੇਤਰਾਂ 'ਚ (ਫੋਰਸਾਂ) ਦੀ ਤਾਇਨਾਤੀ ਰਹੇਗੀ।

DIsha

This news is Content Editor DIsha