ਦਿੱਲੀ ਹਿੰਸਾ : ਵਿਦਿਆਰਥੀਆਂ ਲਈ ਫਿਰ ਤੋਂ ਪ੍ਰੀਖਿਆ ਆਯੋਜਿਤ ਕਰੇਗਾ CBSE

02/27/2020 3:01:57 PM

ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਕਾਰਨ ਰਾਸ਼ਟਰੀ ਰਾਜਧਾਨੀ ਦੇ ਹੋਰ ਇਲਾਕਿਆਂ ’ਚ ਪ੍ਰੀਖਿਆ ’ਚ ਨਹੀਂ ਬੈਠ ਸਕੇ ਵਿਦਿਆਰਥੀਆਂ ਲਈ ਫਿਰ ਤੋਂ ਪ੍ਰੀਖਿਆ ਆਯੋਜਿਤ ਕਰੇਗਾ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲਈ ਬੋਰਡ ਨੇ  ਸ਼ਹਿਰ ’ਚ ਮੌਜੂਦ ਸਥਿਤੀ ਕਾਰਨ ਪ੍ਰੀਖਿਆ ਨਹੀਂ ਦੇ ਸਕੇ ਵਿਦਿਆਰਥੀਆਂ ਦੀ ਪੂਰੀ ਜਾਣਕਾਰੀ ਮੰਗੀ ਹੈ। ਸੀ.ਬੀ.ਐੱਸ.ਈ. ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਕਿਹਾ,‘‘ਬੋਰਡ ਨੇ ਸਕੂਲ ਦੇ ਪਿ੍ਰੰਸੀਪਲ ਤੋਂ 10ਵੀਂ ਅਤੇ 12ਵੀਂ ਦੇ ਅਜਿਹੇ ਸਾਰੇ ਵਿਦਿਆਰਥੀਆਂ ਦੀ ਜਾਣਕਾਰੀ ਸੀ.ਬੀ.ਐੱਸ.ਈ. ਨਾਲ ਸੰਬੰਧਤ ਖੇਤਰੀ ਦਫ਼ਤਰਾਂ ਨੂੰ ਭੇਜਣ ਲਈ ਕਿਹਾ ਹੈ, ਜੋ ਦਿੱਲੀ ’ਚ ਖਰਾਬ ਹਾਲਾਤ ਕਾਰਨ ਹੁਣ ਤੱਕ ਪ੍ਰੀਖਿਆ ’ਚ ਨਹੀਂ ਬੈਠ ਸਕੇ ਹਨ।’’

ਉਨ੍ਹਾਂ ਨੇ ਕਿਹਾ,‘‘ਵਿਦਿਆਰਥੀਆਂ ਦਾ ਤਣਾਅ ਘੱਟ ਕਰਨ ਲਈ ਬੋਰਡ ਇਨ੍ਹਾਂ ਵਿਦਿਆਰਥੀਆਂ ਲਈ ਫਿਰ ਤੋਂ ਪ੍ਰੀਖਿਆ ਆਯੋਜਿਤ ਕਰੇਗਾ। ਪ੍ਰਭਾਵਿਤ ਵਿਦਿਆਰਥੀਆਂ ਲਈ ਪ੍ਰੀਖਿਆ ਦੀ ਅਗਲੀ ਤਰੀਕ ਜਲਦ ਜਾਰੀ ਕੀਤੀ ਜਾਵੇਗੀ।’’ ਉੱਤਰ-ਪੂਰਬੀ ਦਿੱਲੀ ’ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਹਿੰਸਾ ’ਚ ਹੁਣ ਤੱਕ 35 ਲੋਕਾਂ ਦੀ ਮੌਤ ਹੋਈ ਹੈ ਅਤੇ 200 ਤੋਂ ਵਧ ਜ਼ਖਮੀ ਹੋਏ ਹਨ।

DIsha

This news is Content Editor DIsha