ਦਿੱਲੀ ਹਿੰਸਾ : ਅਭਿਨੰਦਨ ਦੇ ਸਨ ਫੈਨ ਸ਼ਹੀਦ ਹੋਏ ਰਤਨ ਲਾਲ, ਉਸ ਵਾਂਗ ਹੀ ਰੱਖੀਆਂ ਸਨ ਮੁੱਛਾਂ

02/25/2020 3:13:57 PM

ਨਵੀਂ ਦਿੱਲੀ— ਉੱਤਰ-ਪੂਰਬ ਦਿੱਲੀ 'ਚ ਨਾਗਕਿਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ ਹੋਈ ਹਿੰਸਾ 'ਚ ਹੈੱਡ ਕਾਂਸਟੇਬਲ ਰਤਨ ਲਾਲ ਦੀ ਜਾਨ ਚੱਲੀ ਗਈ। ਉਨ੍ਹਾਂ ਦੀ ਮੌਤ ਦੀ ਖਬਰ ਜਦੋਂ ਘਰ ਵਾਲਿਆਂ ਨੂੰ ਲੱਗੀ ਤਾਂ ਮਾਤਮ ਪਸਰ ਗਿਆ। ਉੱਥੇ ਹੀ ਦਿੱਲੀ ਪੁਲਸ 'ਚ ਵੀ ਰਤਨ ਲਾਲ ਦੇ ਸਾਥੀਆਂ ਨੂੰ ਉਨ੍ਹਾਂ ਦਾ ਇਸ ਤਰ੍ਹਾਂ ਨਾਲ ਜਾਣਾ ਬੇਹੱਦ ਦੁਖੀ ਕਰ ਰਿਹਾ ਹੈ।

ਅਭਿਨੰਦਨ ਦੇ ਫੈਨ ਸਨ ਰਤਨ ਲਾਲ
ਉਨ੍ਹਾਂ ਨਾਲ ਕੰਮ ਕਰਨ ਵਾਲੇ ਜਵਾਨ ਦੱਸਦੇ ਹਨ ਕਿ ਰਤਨ ਲਾਲ ਨੂੰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਤਰ੍ਹਾਂ ਮੁੱਛਾਂ ਰੱਖਣ ਦਾ ਸ਼ੌਂਕ ਸੀ। ਉਹ ਆਪਣੀਆਂ ਮੁੱਛਾਂ ਕਾਰਨ ਦਿੱਲੀ ਪੁਲਸ 'ਚ ਕਾਫ਼ੀ ਲੋਕਪ੍ਰਿਯ ਸੀ। ਇੱਥੇ ਤੱਕ ਕਿ ਰਤਨ ਲਾਲ ਬੱਚਿਆਂ ਨੂੰ ਅਭਿਨੰਦਨ ਦੀ ਤਰ੍ਹਾਂ ਬਣਨ ਦੀ ਸਲਾਹ ਦਿੰਦੇ ਸਨ। ਪਿਛਲੇ ਸਾਲ 27 ਫਰਵਰੀ ਨੂੰ ਵਿੰਗ ਕਮਾਂਡਰ ਅਭਿਨੰਦਨ ਵਲੋਂ ਮਿਗ-21 ਨਾਲ ਪਾਕਿਸਤਾਨ ਏਅਰਫੋਰਸ ਦੇ ਐੱਫ-16 ਜੈੱਟ ਨੂੰ ਢੇਰ ਕਰਨ ਤੋਂ ਬਾਅਦ ਰਤਨ ਲਾਲ ਨੇ ਬਿਲਕੁੱਲ ਅਭਿਨੰਦਨ ਦੀ ਤਰ੍ਹਾਂ ਮੁੱਛਾਂ ਰੱਖ ਲਈਆਂ ਸਨ।

ਹੋਲੀ ਆਪਣੇ ਪਿੰਡ ਮਨਾਉਣ ਦਾ ਬੱਚਿਆਂ ਨਾਲ ਕੀਤਾ ਸੀ ਵਾਅਦਾ
ਰਤਨ ਲਾਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਲ 1998 'ਚ ਰਤਨ ਲਾਲ ਦਿੱਲੀ ਪੁਲਸ 'ਚ ਭਰਤੀ ਹੋਏ ਸਨ। ਉਹ ਇੱਥੇ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਗੋਕੁਲਪੁਰੀ 'ਚ ਤਾਇਨਾਤ ਸਨ। ਗੋਕੁਲਪੁਰੀ 'ਚ ਪਿਛਲੇ ਕਈ ਸਾਲਾਂ ਤੋਂ ਚਲਾਈ ਗਈ ਛਾਪੇਮਾਰੀ ਦੀ ਪ੍ਰਕਿਰਿਆ ਦੀ ਉਹ ਅਗਵਾਈ ਕਰ ਚੁਕੇ ਸਨ। ਇਕ ਮੱਧਮ ਵਰਗ ਪਰਿਵਾਰ ਤੋਂ ਆਉਣ ਵਾਲੇ ਰਤਨ ਲਾਲ ਦਾ ਜਨਮ ਰਾਜਸਥਾਨ ਦੇ ਸੀਕਰ 'ਚ ਹੋਇਆ ਸੀ। ਉਹ ਤਿੰਨ ਭਰਾ-ਭੈਣਾਂ 'ਚ ਸਭ ਤੋਂ ਵੱਡੇ ਸਨ। ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਉਹ ਨਾਰਥ ਦਿੱਲੀ ਦੇ ਬੁਰਾੜੀ 'ਚ ਰਹਿੰਦੇ ਸਨ। ਰਤਨ ਲਾਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰਤਨ ਲਾਲ ਨੇ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਹੋਲੀ ਆਪਣੇ ਪਿੰਡ ਤਿਹਾਵਾਲੀ 'ਚ ਹੀ ਮਨਾਉਣਗੇ ਪਰ ਉਨ੍ਹਾਂ ਦਾ ਵਾਅਦਾ ਅਧੂਰਾ ਰਹਿ ਗਿਆ।

DIsha

This news is Content Editor DIsha