ਦਿੱਲੀ ਹਿੰਸਾ : ਅਮਰੀਕੀ ਨੇਤਾ ਸੈਂਡ੍ਰਸ ਦੇ ਬਿਆਨ ''ਤੇ ਭਾਜਪਾ ਨੇਤਾ ਨੇ ਕੀਤਾ ਟਵੀਟ, ਫਿਰ ਕੀਤਾ ਡਿਲੀਟ

02/27/2020 11:59:28 PM

ਵਾਸ਼ਿੰਗਟਨ/ਨਵੀਂ ਦਿੱਲੀ - ਰਾਸ਼ਟਰਪਤੀ ਰਾਜਧਾਨੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧੀਆਂ ਅਤੇ ਸਮਰਥਕਾਂ ਵਿਚਾਲੇ ਹੋਈ ਹਿੰਸਾ ਤੋਂ ਬਾਅਦ ਦੁਨੀਆ ਭਰ ਦੀਆਂ ਨਜ਼ਰ ਭਾਰਤ 'ਤੇ ਹਨ। ਇਸ ਵੇਲੇ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਬਰਨੀ ਸੈਂਡ੍ਰਸ ਨੇ ਟਵੀਟ ਕੀਤਾ। ਇਸ ਦੇ ਜਵਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਜਨਰਲ ਸਕੱਤਰ ਬੀ. ਐਲ. ਸੰਤੋਸ਼ ਨੇ ਵੀ ਟਵੀਟ ਕੀਤਾ। ਹਾਲਾਂਕਿ ਸੰਤੋਸ਼ ਨੂੰ ਆਪਣਾ ਟਵੀਟ ਡਿਲੀਟ ਕਰਨਾ ਪਿਆ।

ਦਰਅਸਲ, ਬਰਨੀ ਸੈਂਡ੍ਰਸ ਨੇ ਲਿੱਖਿਆ ਸੀ ਕਿ 20 ਕਰੋਡ਼ ਤੋਂ ਜ਼ਿਆਦਾ ਮੁਸਲਮਾਨ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ। ਮੁਸਲਮਾਨਾਂ ਖਿਲਾਫ ਹਿੰਸਾ ਹੋ ਰਹੀ ਹੈ। 27 ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹਨ। ਟਰੰਪ ਨੇ ਇਸ ਦਾ ਜਵਾਬ ਦਿੱਤਾ ਕਿ ਇਹ ਭਾਰਤ ਦਾ ਮਾਮਲਾ ਹੈ। ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇਹ ਲੀਡਰਸ਼ਿਪ ਦੀ ਅਸਫਲਤਾ ਹੈ, ਇਸ ਦੇ ਜਵਾਬ ਵਿਚ ਸੰਤੋਸ਼ ਨੇ ਲਿੱਖਿਆ ਕਿ ਅਸੀਂ ਚਾਹੀਏ ਜਿੰਨਾ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰੀਏ ਪਰ ਤੁਸੀਂ ਸਾਨੂੰ ਰਾਸ਼ਟਰਪਤੀ ਚੋਣਾਂ (ਅਮਰੀਕਾ) ਭੂਮਿਕਾ ਅਦਾ ਕਰਨ ਲਈ ਉਕਸਾ ਰਹੇ ਹੋ। ਇਹ ਆਖਣ ਲਈ ਮੁਆਫੀ ਚਾਹੁੰਦਾ ਹਾਂ ਪਰ ਤੁਸੀਂ ਮਜ਼ਬੂਰ ਕਰ ਰਹੇ ਹੋ। ਕੁਝ ਸਮੇਂ ਬਾਅਦ ਹੀ ਸੰਤੋਸ਼ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।

ਵਿਦੇਸ਼ ਮੰਤਰਾਲੇ ਨੇ ਆਖਿਆ ਕਿ - ਨਾ ਕਰੋ ਗੈਰ-ਜ਼ਿੰਮੇਦਾਰਾਨਾ ਟਿੱਪਣੀ
ਉਥੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਸੰਸਥਾ ਅਤੇ ਹੋਰ ਲੋਕਾਂ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਜਤਾਈ ਗਈ ਚਿੰਤਾ 'ਤੇ ਆਖਿਆ ਕਿ ਕਾਨੂੰਨ ਏਜੰਸੀਆਂ ਹਿੰਸਾ ਰੋਕਣ, ਆਮ ਸਥਿਤੀ ਬਾਹਾਲ ਕਰਨ ਲਈ ਕੰਮ ਕਰ ਰਹੀਆਂ ਹਨ। ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਤੌਰ 'ਤੇ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਖਿਆ ਕਿ ਅਸੀਂ ਅਪੀਲ ਕਰਾਂਗੇ ਕਿ ਇੰਨੇ ਸੰਵੇਦਨਸ਼ੀਲ ਵੇਲੇ ਵਿਚ ਗੈਰ-ਜ਼ਿੰਮੇਦਾਰਾਨਾ ਟਿੱਪਣੀਆਂ ਨਾ ਕੀਤੀਆਂ ਜਾਣ। ਜ਼ਿਕਰਯੋਗ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਨਵੀਂ ਦਿੱਲੀ ਵਿਚ ਹਿੰਸਾ 'ਤੇ ਸਖਤ ਪ੍ਰਤੀਕਿਰਿਆ ਦੇਣ ਤੋਂ ਇਕ ਦਿਨ ਬਾਅਦ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਰਨੀ ਸੈਂਡ੍ਰਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਨਾਕਾਮ ਰਹਿਣ ਦਾ ਦੋਸ਼ ਲਗਾਇਆ।

ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ 'ਤੇ ਅਮਰੀਕਾ ਨੇ ਆਖਿਆ ਕਿ ਭਾਰਤ ਦੀ ਯਾਤਰਾ ਦੌਰਾਨ ਹਿੰਸਾ ਦੀਆਂ ਘਟਨਾਵਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਸੀ ਕਿ ਜਿਥੇ ਤੱਕ ਨਿੱਜੀ ਹਮਲਿਆਂ ਦਾ ਸਵਾਲ ਹੈ ਤਾਂ ਮੈਂ ਇਸ ਦੇ ਬਾਰੇ ਵਿਚ ਸੁਣਿਆ ਪਰ ਮੋਦੀ ਨਾਲ ਚਰਚਾ ਨਹੀਂ ਕੀਤੀ। ਇਹ ਭਾਰਤ ਦਾ ਮਾਮਲਾ ਹੈ। ਸੈਂਡ੍ਰਸ ਸੋਧ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹਿੰਸਾ ਖਿਲਾਫ ਬੋਲਣ ਵਾਲੀ ਸੈਨੇਟਰ ਏਲੀਜ਼ਾਬੇਥ ਵਾਰੇਨ ਤੋਂ ਬਾਅਦ ਡੈਮੋਕ੍ਰੇਟਿਕ ਅਹੁਦੇ ਦੇ ਦੂਜੇ ਉਮੀਦਵਾਰ ਹਨ। ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੋਂ ਇਲਾਵਾ ਹੋਰ ਪ੍ਰਭਾਵਸ਼ਾਲੀ ਸੈਨੇਟਰਾਂ ਨੇ ਵੀ ਬੁੱਧਵਾਰ ਨੂੰ ਘਟਨਾਵਾਂ 'ਤੇ ਚਿੰਤਾ ਜਤਾਈ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਮਾਰਕ ਵਾਰਨਰ ਅਤੇ ਜੀ. ਓ. ਪੀ. ਦੇ ਜਾਨ ਕੋਰਨਿਨ ਨੇ ਇਕ ਸੰਯੁਕਤ ਬਿਆਨ ਵਿਚ ਆਖਿਆ ਕਿ ਅਸੀਂ ਨਵੀਂ ਦਿੱਲੀ ਵਿਚ ਹਾਲ ਹੀ ਵਿਚ ਹੋਈ ਹਿੰਸਾ ਤੋਂ ਚਿੰਤਤ ਹਾਂ। ਅਸੀਂ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਚਿੰਤਾ ਦੇ ਅਹਿਮ ਮੁੱਦਿਆਂ 'ਤੇ ਮੁਕਤ ਸੰਵਾਦ ਦਾ ਸਮਰਥਨ ਕਰਦੇ ਰਹਾਂਗੇ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ 'ਤੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Khushdeep Jassi

This news is Content Editor Khushdeep Jassi