ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ 8 ਮਾਰਚ ਤੋਂ ਸ਼ੁਰੂ ਹੋਵੇਗਾ

03/02/2021 2:34:34 PM

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ 8 ਮਾਰਚ ਤੋਂ ਸ਼ੁਰੂ ਹੋਵੇਗਾ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਦੱਸਿਆ ਕਿ ਦਿੱਲੀ ਮੰਤਰੀ ਮੰਡਲ ਦੀ ਬੈਠਕ 'ਚ ਇਸ ਸੰਬੰਧ 'ਚ ਫ਼ੈਸਲਾ ਕੀਤਾ ਗਿਆ। ਸੈਸ਼ਨ ਦਾ ਸਮਾਪਨ 16 ਮਾਰਚ ਨੂੰ ਹੋਵੇਗਾ।

ਇਹ ਵੀ ਪੜ੍ਹੋ : ਹੁਣ ਲੋਕ ਸਭਾ ਅਤੇ ਰਾਜ ਸਭਾ ਟੀ.ਵੀ. ਦੀ ਜਗ੍ਹਾ ਲਵੇਗਾ 'ਸੰਸਦ ਟੀ.ਵੀ.'

ਸੂਤਰਾਂ ਅਨੁਸਾਰ ਸਰਕਾਰ 2021-22 ਲਈ ਆਪਣਾ ਬਜਟ ਪੇਸ਼ ਕਰੇਗੀ, ਜਿਸ 'ਚ ਸਿਹਤ, ਸਿੱਖਿਆ ਅਤੇ ਪਾਣੀ ਦੀ ਸਪਲਾਈ ਸਮੇਤ ਬੁਨਿਆਦੀ ਢਾਂਚਾ 'ਤੇ ਜ਼ੋਰ ਰਹੇਗਾ। ਸੂਤਰਾਂ ਨੇ ਦੱਸਿਆ ਕਿ ਨਵੇਂ ਟੈਕਸ ਲਗਾਉਣ ਦੀ ਸੰਭਾਵਨਾ ਨਹੀਂ ਹੈ। ਸਰਕਾਰ ਨੇ 2020-21 ਈ 65 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ, ਜੋ 2019-20 ਲਈ ਪੇਸ਼ ਬਜਟ ਲਈ 10 ਫ਼ੀਸਦੀ ਵੱਧ ਸੀ।

ਇਹ ਵੀ ਪੜ੍ਹੋ : TRP ਘਪਲਾ : ਅਦਾਲਤ ਨੇ ਬਾਰਕ ਦੇ ਸਾਬਕਾ CEO ਪਾਰਥੋ ਦਾਸਗੁਪਤਾ ਦੀ ਜ਼ਮਾਨਤ ਮਨਜ਼ੂਰ ਕੀਤੀ

DIsha

This news is Content Editor DIsha