ਦਿੱਲੀ ''ਚ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਜਰੀਵਾਲ ਕਰਨਗੇ ਇਹ ਤਬਦੀਲੀ

10/16/2019 5:26:21 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੜਕਾਂ ਦੀ ਬਣਤਰ 'ਚ ਜਲਦ ਤਬਦੀਲੀ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਸੜਕਾਂ ਨੂੰ ਠੀਕ ਕਰਨ ਤੋਂ ਇਲਾਵਾ ਅਗਲੇ 5 ਸਾਲਾਂ 'ਚ 23 ਘੰਟੇ ਪਾਣੀ ਦੀ ਸਪਲਾਈ ਯਕੀਨੀ ਕਰਨ ਤੇ ਜਨਤਕ ਆਵਾਜਾਈ 'ਚ ਸੁਧਾਰ ਲਈ ਨਿੱਜੀ ਹਿੱਸੇਦਾਰੀ ਸ਼ੁਰੂ ਕਰਨ ਦੀਆਂ ਯੋਜਨਾਵਾਂ 'ਤੇ ਵੀ ਚਰਚਾ ਕੀਤੀ। ਕੇਜਰੀਵਾਲ ਨੇ ਇਕ ਪ੍ਰੋਗਰਾਮ 'ਚ 'ਦਿੱਲੀ ਦੀ ਸੋਚ' 'ਚ ਇਹ ਐਲਾਨ ਕੀਤੇ।

ਕੇਜਰੀਵਾਲ ਨੇ ਕਿਹਾ,''ਦਿੱਲੀ 'ਚ ਆਵਾਜਾਈ ਦੀ ਸਥਿਤੀ ਨੂੰ ਕਾਫ਼ੀ ਹੱਦ ਤੱਕ ਸੁਧਾਰਿਆ ਜਾ ਸਕਦਾ ਹੈ। ਜਿਵੇਂ ਦਿੱਲੀ 'ਚ ਸੜਕਾਂ ਚੌੜੀਆਂ ਹਨ ਪਰ ਚਾਰ ਲੇਨ ਵਾਲੀ ਸੜਕ ਕੁਝ ਦੂਰੀ 'ਤੇ ਜਾ ਕੇ ਤਿੰਨ ਲੇਨ ਵਾਲੀ ਸੜਕ 'ਚ ਤਬਦੀਲ ਹੋ ਜਾਂਦੀ ਹੈ, ਫਿਰ ਅੱਗ ਜਾ ਕੇ ਇਹ 6 ਲੇਨ ਹੋ ਜਾਂਦੀ ਹੈ। ਇਹੀ ਸਮੱਸਿਆ ਹੈ ਅਤੇ ਸੜਕਾਂ ਦੀ ਬਣਤਰ 'ਚ ਤਬਦੀਲੀ ਕਰਨ ਦੀ ਲੋੜ ਹੈ।'' ਉਨ੍ਹਾਂ ਨੇ ਕਿਹਾ,''ਦਿੱਲੀ 'ਚ ਸਮੱਸਿਆ ਕਈ ਏਜੰਸੀਆਂ ਹੋਣ ਦੇ ਕਾਰਨ ਹੈ। ਅਸੀਂ ਸ਼ੁਰੂਆਤ 'ਚ 9 ਮੁੱਖ ਸੜਕਾਂ ਦੀ ਬਣਤਰ 'ਚ ਤਬਦੀਲੀ ਕਰਨ ਦੀ ਯੋਜਨਾ ਬਣਾਈ ਪਰ ਸਾਨੂੰ ਕੌਮਾਂਤਰੀ ਸਲਾਹਕਾਰ ਮਿਲਣ 'ਚ ਅਤੇ ਪੂਰੀ ਪ੍ਰਕਿਰਿਆ ਦੀ ਪਾਲਣਾ ਕਰਨ 'ਚ 4 ਸਾਲ ਲੱਗ ਗਏ। ਹੁਣ ਇਹ ਕੰਮ ਹੋ ਗਿਆ ਹੈ ਅਸੀਂ ਜਲਦ ਹੀ ਆਪਣੀ ਪੂਰੀ ਯੋਜਨਾ ਦਾ ਐਲਾਨ ਕਰਾਂਗੇ। ਅਸੀਂ ਜਨਤਕ ਆਵਾਜਾਈ ਲਈ ਤਿੰਨ ਤੋਂ 4 ਹਜ਼ਾਰ ਨਿੱਜੀ ਬੱਸਾਂ ਲਿਆਵਾਂਗੇ। ਜੇਕਰ ਅਸੀਂ ਚੰਗੀਆਂ ਬੱਸਾਂ ਮੁਹੱਈਆ ਕਰਵਾਵਾਂਗੇ ਤਾਂ ਲੋਕ ਨਿੱਜੀ ਕਾਰਾਂ ਦੀ ਬਜਾਏ ਉਨ੍ਹਾਂ ਨੂੰ ਤਰਜੀਹ ਦੇਣਗੇ। ਬੱਸਾਂ ਦਾ ਮਾਰਗ ਪਤਾ ਲਗਾਉਣ ਲਈ ਮੋਬਾਇਲ ਐਪ ਵੀ ਹੋਣਗੇ।'' ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਅਗਲੇ 5 ਸਾਲਾਂ 'ਚ 24 ਘੰਟੇ ਪਾਣੀ ਦੀ ਸਪਲਾਈ ਯਕੀਨੀ ਕਰਨ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ।


DIsha

Content Editor

Related News