ਦਿੱਲੀ : ਤਿਹਾੜ ਜੇਲ ''ਚ ਔਰਤ ਨੇ ਕੀਤੀ ਖੁਦਕੁਸ਼ੀ

04/28/2020 1:07:11 PM

ਨਵੀਂ ਦਿੱਲੀ- ਰਾਜਧਾਨੀ ਦੇ ਤਿਹਾੜ ਜੇਲ 'ਚ ਇਕ ਔਰਤ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਦੀ ਪਛਾਣ ਪਰਵੀਨ ਉਰਫ ਕਵਿਤਾ (38) ਦੇ ਰੂਪ 'ਚ ਹੋਈ ਹੈ। ਪੱਛਮੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਦੀਪਕ ਪੁਰੋਹਿਤ ਨੇ ਮੰਗਲਵਾਰ ਨੂੰ ਦੱਸਿਆ ਕਿ ਦੀਨਦਿਆਲ ਉਪਾਧਿਆਏ ਹਸਪਤਾਲ ਤੋਂ ਹਰਿਨਗਰ ਥਾਣੇ ਨੂੰ ਜਾਣਕਾਰੀ ਮਿਲੀ ਕਿ ਤਿਹਾੜ ਜੇਲ ਨੰਬਰ 6 ਦੀ ਇਕ ਔਰਤ ਇੱਥੇ ਭਰਤੀ ਕਰਵਾਈ ਗਈ, ਜਿਸ ਦੀ ਮੌਤ ਹੋ ਗਈ। ਔਰਤ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ ਹੈ।

ਸ਼੍ਰੀ ਪੁਰੋਹਿਤ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਔਰਤ ਨੂੰ 25 ਅਪ੍ਰੈਲ ਨੂੰ ਤਿਹਾੜ ਜੇਲ 'ਚ ਲਿਆਂਦਾ ਗਿਆ ਸੀ। ਔਰਤ ਨੇ ਆਪਣੇ ਪਤੀ ਨਾਲ ਮਿਲ ਕੇ 25 ਅਪ੍ਰੈਲ ਨੂੰ ਹੀ ਆਪਣੀ ਸੱਸ ਓਮਵਤੀ ਅਤੇ ਸਹੁਰੇ ਰਾਜ ਸਿੰਘ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੇ ਖੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰਵੀਨ ਨੇ 26 ਅਤੇ 27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਚੁੰਨੀ ਦਾ ਫਾਹ ਬਣਾ ਕੇ ਖੁਦਕੁਸ਼ੀ ਕਰ ਲਈ। ਉਨਾਂ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮੈਟਰੋਪਾਲਿਟਨ ਮੈਜਿਸਟਰੇਟ ਦੀਪਤੀ ਠਕਰਾਨ ਨੂੰ ਦੇ ਦਿੱਤੀ ਗਈ ਹੈ।


DIsha

Content Editor

Related News