ਦਿੱਲੀ ''ਚ ਸਬ ਇੰਸਪੈਕਟਰ ਦਾ ਪਰਿਵਾਰ ਕੋਰੋਨਾ ਪਾਜ਼ੀਟਿਵ, ਪੁਲਸ ਕਾਲੋਨੀ ਦੇ 3 ਬਲਾਕ ਸੀਲ

04/16/2020 1:45:48 PM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੁਲਸ ਕਰਮਚਾਰੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਦਿੱਲੀ ਦੀ ਮਾਡਲ ਟਾਊਨ ਪੁਲਸ ਕਾਲੋਨੀ ਦਾ ਹੈ। ਦਿੱਲੀ ਦੇ ਮਾਡਲ ਟਾਊਨ ਪੁਲਸ ਕਾਲੋਨੀ 'ਚ ਰਹਿਣ ਵਾਲੇ ਸਬ ਇੰਸਪੈਕਟਰ ਅਤੇ ਉਸ ਦੀ ਪਤਨੀ ਸਮੇਤ ਬੇਟਾ ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਮਾਡਲ ਟਾਊਨ ਇਲਾਕੇ ਦੀ ਪੁਲਸ ਕਾਲੋਨੀ ਦੇ ਜੀ, ਐੱਚ, ਆਈ ਬਲਾਕ ਸੀਲ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਸਬ ਇੰਸਪੈਕਟਰ ਦੀ ਪਤਨੀ ਐੱਸ.ਐੱਨ.ਜੀ.ਪੀ ਹਸਪਤਾਲ 'ਚ ਨਰਸਿੰਗ ਸਟਾਫ ਹੈ। ਪਹਿਲਾਂ ਪਤਨੀ ਨੂੰ ਕੋਰੋਨਾ ਹੋਇਆ ਫਿਰ ਸਬ ਇੰਸਪੈਕਟਰ ਨੂੰ ਅਤੇ ਫਿਰ ਬੇਟੇ 'ਚ ਬੀਮਾਰੀ ਦੀ ਪੁਸ਼ਟੀ ਹੋਈ। ਪਰਿਵਾਰ ਦੇ 3 ਮੈਂਬਰਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ 3 ਬਲਾਕਾਂ ਨੂੰ ਸੀਲ ਕੀਤਾ ਗਿਆ।

ਦੱਸਣਯੋਗ ਹੈ ਕਿ ਦਿੱਲੀ 'ਚ ਹੁਣ ਤੱਕ 1,578 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ 1080 ਤਬਲੀਗੀ ਜਮਾਤ ਦੇ ਲੋਕ ਹਨ ਜਦਕਿ ਹੁਣ ਤੱਕ 40 ਮਰੀਜ਼ ਹੀ ਠੀਕ ਵੀ ਹੋ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ 'ਚ ਮਰੀਜ਼ਾਂ ਦਾ ਅੰਕੜਾ 12,000 ਤੋਂ ਪਾਰ ਪਹੁੰਚ ਚੁੱਕਿਆ ਹੈ ਅਤੇ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 12,380 ਹੋ ਚੁੱਕੀ ਹੈ ਅਤੇ 414 ਮੌਤਾਂ ਹੋ ਚੁੱਕੀਆਂ ਹਨ ਜਦਕਿ 1489 ਲੋਕ ਠੀਕ ਵੀ ਹੋ ਚੁੱਕੇ ਹਨ ਪਰ ਹੁਣ ਪੂਰੇ ਦੇਸ਼ 'ਚ 10,447 ਐਕਟਿਵ ਕੇਸ ਹਨ। 

Iqbalkaur

This news is Content Editor Iqbalkaur