ਨਹੀਂ ਮੰਨਦੇ ਦਿੱਲੀ ਵਾਲੇ, ਪ੍ਰਦੂਸ਼ਣ ਦੇ ਬਾਵਜੂਦ ਵੀ ਮਾਣਦੇ ਨੇ ਖਾਣ-ਪੀਣ ਦਾ ਆਨੰਦ

01/20/2019 6:07:53 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਹਵਾ ਦੀ ਗੁਣਵੱਤਾ ਭਾਵੇਂ ਹੀ ਖਰਾਬ ਹੋਵੇ ਪਰ ਇਸ ਤੋਂ ਬੇਪਰਵਾਹ ਦਿੱਲੀ ਵਾਸੀ ਖੁੱਲ੍ਹੇ ਆਸਮਾਨ ਅਤੇ ਠੰਡੀ ਹਵਾ ਵਿਚ ਵੀ ਘਰ ਤੋਂ ਬਾਹਰ ਜਾਣ ਅਤੇ ਖਾਣ-ਪੀਣ ਤੋਂ ਪਰਹੇਜ਼ ਨਹੀਂ ਕਰਦੇ। ਹਰ ਸਾਲ ਸਰਦੀ 'ਚ ਦਿਨ ਦੇ ਸਮੇਂ ਛੱਤ 'ਤੇ ਜਾਂ ਖੁੱਲ੍ਹੇ 'ਚ ਚੱਲਣ ਵਾਲੇ ਰੈਸਟੋਰੈਂਟ ਉਨ੍ਹਾਂ ਲੋਕਾਂ ਲਈ ਮਨਪਸੰਦ ਜਗ੍ਹਾ ਬਣ ਜਾਂਦੇ ਹਨ, ਜੋ ਅਜਿਹਾ ਕਰਨ 'ਚ ਸਮਰੱਥ ਹਨ। ਇਸ ਸਾਲ ਵੀ ਦਿੱਲੀ-ਐੱਨ.ਸੀ.ਆਰ. 'ਚ ਏਅਰ ਕੁਆਲਿਟੀ ਲੈਵਲ ਗੰਭੀਰ ਅਤੇ ਬਹੁਤ ਖਰਾਬ ਰਹਿਣ ਦੇ ਬਾਵਜੂਦ ਸਥਿਤੀ ਕੋਈ ਵੱਖਰੀ ਨਹੀਂ ਹੈ ਅਤੇ ਦਿੱਲੀ ਵਾਲੇ ਕਿਸੇ ਨੂੰ ਨਹੀਂ ਮੰਨਦੇ।

ਨਿਊ ਦਿੱਲੀ ਟਰੇਡਰ ਐਸੋਸੀਏਸ਼ਨ ਮੁਤਾਬਕ ਖਰਾਬ ਹਵਾ ਦੀ ਗੁਣਵੱਤਾ ਦਾ ਕਾਰੋਬਾਰ 'ਤੇ ਕੋਈ ਅਸਰ ਨਹੀਂ ਹੈ। ਐਸੋਸੀਏਸ਼ਨ ਦੇ ਜੰਕਯਾਰਡ ਕੈਫੇ, ਓਡੀਅਨ ਸੋਸ਼ਲ, ਅਨਪਲਗਡ ਕੋਰਟਯਾਰਡ ਅਤੇ ਤਮਾਸ਼ਾ ਵਰਗੇ ਖੁੱਲ੍ਹੇ ਵਿਚ ਬੈਠਣ ਦੀ ਵਿਵਸਥਾ ਵਾਲੇ ਰੈਸਟੋਰੈਂਟ ਹਨ। ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਭਾਰਗਵ ਨੇ ਕਿਹਾ ਕਿ ਕੋਈ ਆਮ ਵਿਅਕਤੀ ਵੀ ਪ੍ਰਦੂਸ਼ਣ ਦੀ ਜ਼ਿਆਦਾ ਪਰਵਾਹ ਨਹੀਂ ਕਰਦਾ। ਉਨ੍ਹਾਂ ਅੰਦਰ ਮੌਸਮ ਦਾ ਆਨੰਦ ਲੈਣ ਦਾ ਜਜ਼ਬਾ ਹੈ।

Tanu

This news is Content Editor Tanu