D.S.G.M.C. ਨੇ ਦਿੱਲੀ ਵਿਖੇ ਰਾਸ਼ਨ ਸਮੱਗਰੀ ਸਮੇਤ ਫਲ਼ ਤੇ ਸਬਜ਼ੀਆਂ ਦਾਨ ਕਰਨ ਦੀ ਕੀਤੀ ਅਪੀਲ

03/31/2020 8:07:52 PM

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਪੋਰੇਟ ਜਗਤ, ਦਾਨਵੀਰ ਸੱਜਣਾਂ ਤੇ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨਾਂ ਤੋਂ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਆਪਣਾ ਰੁਜ਼ਗਾਰ ਗੁਆ ਚੁੱਕੇ ਮਜ਼ਦੂਰ ਗਰੀਬ ਵਰਗ ਨੂੰ ਉਨ੍ਹਾਂ ਦੇ ਘਰ-ਦਰਵਾਜੇ ਤੱਕ ਭੋਜਨ ਮੁਹੱਈਆ ਕਰਵਾਉਣ ਲਈ ਦਿੱਲੀ ਦੇ ਗੁਰਦੁਆਰਾਂ 'ਚ ਰਾਸ਼ਨ ਸਮੱਗਰੀ, ਫਲ਼ , ਸਬਜ਼ੀਆਂ ਆਦਿ ਦੇ ਦਾਨ ਕਰਨ ਸਬੰਧੀ ਅਪੀਲ ਕੀਤੀ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਸਮੇਂ ਦਿੱਲੀ ਦੇ ਗੁਰਦੁਆਰਿਆਂ 'ਚ ਰੋਜ਼ਾਨਾ 50 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਹੁਣ ਇੱਕ ਲੱਖ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਖਾਣਾ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਕਿ ਸਰਕਾਰ ਦੇ ਲਾਕਡਾਊਨ ਦੇ ਮੰਤਵ ਨੂੰ ਪੂਰਾ ਕੀਤਾ ਜਾ ਸਕੇ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਸਕੇ, ਜਿਸ ਨਾਲ ਮਹਾਮਾਰੀ ਰੋਕਣ ਦੇ ਸਰਕਾਰੀ ਯਤਨਾਂ ਨੂੰ ਬਲ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਧਾਨੀ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਆਦਿ 'ਚ ਪਰਿਵਾਰ ਸਮੇਤ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਸ਼ਨ-ਰਸਦ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਉਹ ਲੋਕ ਪਰਿਵਾਰ ਦੀ ਜ਼ਰੂਰਤ ਦੇ ਹਿਸਾਬ ਨਾਲ ਖਾਣਾ ਬਣਾ ਸਕਣ ਅਤੇ ਰਾਸ਼ਨ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਣ। ਇਸ ਮੰਤਵ ਦੀ ਪੂਰਣਤਾ ਲਈ ਉਨ੍ਹਾਂ ਨੇ ਸਮਾਜ ਦੇ ਸੰਪੰਨ ਵਰਗ ਨੂੰ ਆਪਣੀ ਸਮਰੱਥਤਾ ਅਨੁਸਾਰ ਵੱਧ-ਚੜ੍ਹ ਕੇ ਰਾਸ਼ਨ, ਰਸਦ ਸਮੱਗਰੀ ਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਮਜਨਮਾਨਸ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਵਿਚ ਚਲਾਏ ਜਾ ਰਹੇ ਆਪਣੇ ਨਜ਼ਦੀਕੀ ਗੁਰਦੁਆਰੇ 'ਚ ਜਾ ਕੇ ਰਾਸ਼ਨ ਦਾਨ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਦਾਨਵੀਰ ਸਜੱਣ ਨਗਦ ਰਾਸ਼ੀ ਸਿੱਧੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ 'ਚ ਜਮ੍ਹਾ ਕਰਵਾ ਸਕਦੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਸਿਸ ਬੈਂਕ ਪੰਜਾਬੀ ਬਾਗ ਵਿਖੇ ਖਾਤਾ ਨੰਬਰ -911010055889247 ਅਤੇ IFSC CODE - UTIB000478 ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਦਾਨ ਇਨਕਮ ਟੈਕਸ ਦੀ ਧਾਰਾ 807 ਦੇ ਅੰਤਰਗਤ ਆਮਦਨ ਤੋਂ ਛੁੱਟ ਹਿਤ ਯੋਗ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਸਮੇਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਨਾਨਕ ਪਿਆਓ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਮਜਨੂੰ ਦਾ ਟੀਲਾ, ਗੁਰਦੁਆਰਾ ਬਾਲਾ ਸਾਹਿਬ 'ਚ ਲੰਗਰ ਬਣਾ ਕੇ ਦਿੱਲੀ ਸਰਕਾਰ ਤੋਂ ਨਜ਼ਦੀਕੀ ਸਬੰਧ ਅਸਥਾਪਿਤ ਕਰਕੇ ਜ਼ਰੂਰਤਮੰਦ ਗਰੀਬ ਲੋਕਾਂ ਨੂੰ ਨਜ਼ਦੀਕੀ ਖੇਤਰਾਂ ਵਿਚ ਵੰਡਿਆ ਜਾ ਰਿਹਾ ਹੈ ਅਤੇ ਕਿਹਾ ਕਿ ਜਲਦੀ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ ਸਾਰੇ 19 ਸਿੱਖਿਅਕ ਸੰਸਥਾਵਾਂ ਵਿਚ ਲੰਗਰ ਬਣਾਉਣ ਦੀ ਪ੍ਰਕ੍ਰਿਰਆ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਦਿੱਲੀ ਦੇ ਵੱਧ ਤੋਂ ਵੱਧ ਖੇਤਰਾਂ ਨੂੰ ਲੰਗਰ ਸੇਵਾ ਦੇ ਅੰਤਰਗਤ ਕਵਰ ਕੀਤਾ ਜਾ ਸਕੇ।
 


Deepak Kumar

Content Editor

Related News