ਸ਼ਾਹੀਨ ਬਾਗ ਦਾ ਇਕ ਰਸਤਾ ਖੁੱਲ੍ਹਿਆ, 2 ਮਹੀਨੇ ਤੋਂ ਪਰੇਸ਼ਾਨ ਲੋਕਾਂ ਨੂੰ ਥੋੜ੍ਹੀ ਰਾਹਤ

02/21/2020 12:19:15 PM

ਨਵੀਂ ਦਿੱਲੀ— ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਧਰਨੇ ਕਾਰਨ ਬੰਦ ਫਰੀਦਾਬਾਦ ਜਾਣ ਦਾ ਰਸਤਾ 2 ਮਹੀਨਿਆਂ ਬਾਅਦ ਖੁੱਲ੍ਹ ਗਿਆ ਹੈ। ਓਖਲਾ ਅਤੇ ਸੁਪਰ ਨੋਵਾ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਸਵੇਰ ਇਸ ਰਸਤੇ ਤੋਂ ਬੈਰੀਕੇਡਿੰਗ ਹਟਾ ਦਿੱਤੀ। ਦੱਸਣਯੋਗ ਹੈ ਕਿ ਕਾਲਿੰਦੀਕੁੰਜ ਦਾ ਰਸਤਾ ਹਾਲੇ ਵੀ ਬੰਦ ਹੈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਵਲੋਂ ਕੋਈ ਢਿੱਲ ਨਹੀਂ ਦਿੱਤੀ ਹੈ। ਪੁਲਸ ਨੇ ਓਖਲਾ ਬਰਡ ਸੈਂਚੁਰੀ ਕੋਲ ਜੋ ਬੈਰੀਕੇਡਿੰਗ ਕੀਤੀ ਸੀ, ਸਿਰਫ਼ ਉਸ ਨੂੰ ਹਟਾਇਆ ਗਿਆ ਹੈ।

PunjabKesariਨੋਇਡਾ ਪੁਲਸ ਨੇ ਸ਼ੁੱਕਰਵਾਰ ਸਵੇਰੇ ਓਖਲਾ ਬਰਡ ਸੈਂਚੁਰੀ ਕੋਲ ਬੈਰੀਕੇਡਿੰਗ ਨੂੰ ਹਟਾ ਦਿੱਤਾ। ਇਸ ਨਾਲ ਬਦਰਪੁਰ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਲੋਕਾਂ ਨੂੰ ਹਾਲੇ ਤੱਕ ਮਦਨਪੁਰ ਖਾਦਰ ਦੇ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਹੈ। ਲੋਕਾਂ ਨੂੰ ਇਸ ਨਾਲ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਰੀਦਾਬਾਦ ਜਾਣ ਲਈ ਲੋਕਾਂ ਨੂੰ ਡੀ.ਐੱਨ.ਡੀ. ਰਾਹੀਂ ਆਸ਼ਰਮ ਹੁੰਦੇ ਹੋਏ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਸੀ। ਲੋਕਾਂ ਅਨੁਸਾਰ ਮਦਨਪੁਰ ਖਾਦਰ ਵਾਲੇ ਰਸਤੇ ਤੋਂ ਜਾਣ ਵਾਲੇ 20 ਮਿੰਟ ਦਾ ਸਫ਼ਰ ਤੈਅ ਕਰਨ 'ਚ ਢਾਈ ਘੰਟੇ ਲੱਗ ਰਹੇ ਸਨ। ਹੁਣ ਰਸਤਾ ਖੁੱਲ੍ਹਣ ਨਾਲ ਬਦਰਪੁਰ, ਜੈਤਪੁਰ 'ਚ ਰਹਿਣ  ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਨੋਇਡਾ ਪੁਲਸ ਨੂੰ ਇਹ ਰਸਤਾ ਬੰਦ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਕਿਉਂਕਿ ਪ੍ਰਦਰਸ਼ਨਕਾਰੀ ਉੱਥੋਂ ਕਾਫ਼ੀ ਦੂਰ ਬੈਠੇ ਹੋਏ ਹਨ।

ਦੱਸਣਯੋਗ ਹੈ ਕਿ ਸ਼ਾਹੀਨ ਬਾਗ ਤੋਂ ਕਾਲਿੰਦੀਕੁੰਜ ਵਲੋਂ ਰੋਡ ਨੰਬਰ 13ਏ ਹਾਲੇ ਵੀ ਬੰਦ ਹੈ। ਇਸ ਰਸਤੇ 'ਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਹਾਲੇ ਵੀ ਜਮਾਂ ਹਨ। ਇਸ ਕਾਰਨ ਨੋਇਡਾ ਵਲੋਂ ਕਰੀਬ 500 ਮੀਟਰ ਪਹਿਲੇ ਹੀ ਇਹ ਰਸਤਾ ਬਲਾਕ ਕਰ ਦਿੱਤਾ ਗਿਆ ਹੈ। ਸ਼ਾਹੀਨ ਬਾਗ 'ਚ ਸੀ.ਏ.ਏ. ਵਿਰੁੱਧ 13 ਦਸੰਬਰ ਤੋਂ ਹੀ ਪ੍ਰਦਰਸ਼ਨ ਹੋ ਰਿਹਾ ਹੈ।


DIsha

Content Editor

Related News