ਦਿੱਲੀ ''ਚ ਬਾਰਿਸ਼ ਦਿਵਾਏਗੀ ਪ੍ਰਦੂਸ਼ਣ ਤੋਂ ਰਾਹਤ, 500 ਤੱਕ ਪਹੁੰਚਿਆ AQI

12/12/2019 1:22:25 PM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਭਾਵ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਈ ਹੈ। ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ) ਸਵੇਰ 9.46 ਵਜੇ 428 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਗਾਜੀਆਬਾਦ 'ਚ 470, ਨੋਇਡਾ 426, ਫਰੀਦਾਬਾਦ 398, ਗੁਰੂਗ੍ਰਾਮ 390 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ 'ਚ ਦਰਜ ਕੀਤੀ ਗਈ ਹੈ।

ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਦਿੱਲੀ 'ਚ ਹੋ ਰਹੀ ਬਾਰਿਸ਼ ਕਾਰਨ ਪ੍ਰਦੂਸ਼ਣ ਦਾ ਪੱਧਰ ਥੋੜਾ ਘੱਟਣ ਦੀ ਸੰਭਾਵਨਾ ਹੈ, ਕਿਉਂਕਿ ਚੱਕਰਵਤੀ ਵਹਾਅ ਦੇ ਚੱਲਦਿਆਂ ਹਵਾ ਦੀ ਗਤੀ 6 ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਕੇ 20-30 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ।

ਦਿੱਲੀ 'ਚ ਤੜਕਸਾਰ ਘੱਟੋ ਘੱਟ ਤਾਮਪਾਨ ਸਾਧਾਰਨ 4 ਡਿਗਰੀ ਜ਼ਿਆਦਾ 12.8 ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।

Iqbalkaur

This news is Content Editor Iqbalkaur