ਦਿੱਲੀ ਦੰਗਿਆਂ ਦੌਰਾਨ ਆਪਣੇ ਜਵਾਨ ਦੇ ਸਾੜੇ ਗਏ ਘਰ ਨੂੰ ਮੁੜ ਬਣਾਏਗੀ ਬੀ.ਐੱਸ.ਐੱਫ.

03/01/2020 8:59:38 AM

ਨਵੀਂ ਦਿੱਲੀ-ਦਿੱਲੀ ਦੰਗਿਆਂ ਦੌਰਾਨ ਬੀ.ਐੱਸ.ਐੱਫ. ਦੇ ਇਕ ਜਵਾਨ ਅਨੀਸ ਦੇ ਘਰ ਨੂੰ ਸ਼ਰਾਰਤੀ ਅਨਸਰਾਂ ਨੇ ਸਾੜ ਦਿੱਤਾ ਸੀ। ਅਨੀਸ ਦਾ 3 ਮਹੀਨਿਆਂ ਬਾਅਦ ਵਿਆਹ ਹੋਣਾ ਹੈ, ਜਿਸ ਨੇ ਆਪਣੇ ਮਕਾਨ ਨੂੰ ਸਾੜੇ ਜਾਣ ਸਬੰਧੀ ਅਧਿਕਾਰੀਆਂ ਨੂੰ ਨਹੀਂ ਦੱਸਿਆ ਸੀ ਪਰ ਮੀਡੀਆ ਰਾਹੀਂ ਇਹ ਗੱਲ ਬੀ.ਐੱਸ.ਐੱਫ. ਦੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਗਈ। ਹੁਣ ਬੀ.ਐੱਸ.ਐੱਫ. ਦੇ ਡੀ.ਜੀ. ਨੇ ਕਿਹਾ ਹੈ ਕਿ ਉਹ ਜਵਾਨ ਦਾ ਘਰ ਬਣਾਉਣ ’ਚ ਹਰ ਸੰਭਵ ਮਦਦ ਦੇਣਗੇ। 

ਦੱਸ ਦੇਈਏ ਕਿ ਅਨੀਸ ਦੇ ਪਿਤਾ ਮੁਹੰਮਦ ਮੁਨਿਸ, ਚਾਚਾ ਮੁਹੰਮਦ ਅਹਿਮਦ ਅਤੇ ਭੈਣ ਨੇਹਾ ਦੰਗਿਆਂ ਸਮੇਂ ਘਰ 'ਚ ਸਨ ਅਤੇ ਉਨ੍ਹਾਂ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਸੀ।ਬੀ.ਐੱਸ.ਐੱਫ. ਦੇ ਡੀ.ਜੀ. ਵਿਵੇਕ ਜੌਹਰੀ ਨੇ ਕਿਹਾ ਕਿ ਜਵਾਨ ਨੂੰ ਵਿਆਹ ਤੋਂ ਪਹਿਲਾਂ ਸਾਡੇ ਵੱਲੋਂ ਇਕ ਤੋਹਫਾ ਮਿਲੇਗਾ। ਅਸੀਂ ਵਿਆਹ ਤੋਂ ਪਹਿਲਾਂ ਹੀ ਉਸ ਦਾ ਘਰ ਨਵੇਂ ਸਿਰੇ ਤੋਂ ਬਣਾ ਦੇਵਾਂਗੇ।

Iqbalkaur

This news is Content Editor Iqbalkaur