ਬਾਰਸ਼ ਨਾਲ ਮੌਤ 'ਤੇ BJP ਨੇ ਘੇਰਿਆ ਤਾਂ ਬੋਲੇ ਕੇਜਰੀਵਾਲ- ਕੋਰੋਨਾ ਕੰਟਰੋਲ 'ਚ ਲੱਗੀਆਂ ਸਨ ਸਾਰੀਆਂ ਏਜੰਸੀਆਂ

07/19/2020 2:13:36 PM

ਨਵੀਂ ਦਿੱਲੀ- ਦਿੱਲੀ 'ਚ ਐਤਵਾਰ ਤੜਕੇ ਜ਼ੋਰਦਾਰ ਬਾਰਸ਼ ਹੋਣ ਤੋਂ ਬਾਅਦ ਸੜਕਾਂ 'ਤੇ ਪਾਣੀ ਭਰ ਗਿਆ। ਕਨਾਟ ਪਲੇਸ ਦੀ ਮਿੰਟੋ ਰੋਡ 'ਤੇ ਪਾਣੀ ਭਰਨ ਤੋਂ ਬਾਅਦ ਇਕ ਟੈਂਪੂ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 56 ਸਾਲਾ ਕੁੰਦਨ ਦੇ ਰੂਪ 'ਚ ਹੋਈ ਹੈ। ਹੁਣ ਇਸ ਮਮਲੇ 'ਤੇ ਸਿਆਸਤ ਵੀ ਗਰਮਾ ਗਈ ਹੈ। ਭਾਜਪਾ ਨੇ ਇਸ ਲਈ ਸਿੱਧਾ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਿਆ ਹੈ। 

ਇਸ ਤੋਂ ਬਾਅਦ ਸੀ.ਐੱਮ. ਅਰਵਿੰਦ ਕੇਜਰੀਵਾਲ ਦੀ ਵੀ ਘਟਨਾ 'ਤੇ ਪ੍ਰਤੀਕਿਰਿਆ ਆ ਗਈ ਹੈ। ਕੇਜਰੀਵਾਲ ਨੇ ਕਿਹਾ,''ਇਸ ਸਾਲ ਸਾਰੀਆਂ ਏਜੰਸੀਆਂ, ਭਾਵੇਂ ਉਹ ਦਿੱਲੀ ਸਰਕਾਰ ਦੀਆਂ ਹੋਣ ਜਾਂ MCD ਦੀਆਂ, ਕੋਰੋਨਾ ਕੰਟਰੋਲ 'ਚ ਲੱਗੀ ਹੋਈਆਂ ਸਨ। ਕੋਰੋਨਾ ਕਾਰਨ ਉਨ੍ਹਾਂ ਨੂੰ ਕਈ ਕਠਿਨਾਈਆਂ ਆਈਆਂ। ਇਹ ਸਮਾਂ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਨਹੀਂ ਹੈ। ਸਾਰਿਆਂ ਨੇ ਮਿਲ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ। ਜਿੱਥੇ-ਜਿੱਥੇ ਪਾਣੀ ਭਰੇਗਾ, ਅਸੀਂ ਉਸ ਨੂੰ ਤੁਰੰਤ ਕੱਢਣ ਦੀ ਕੋਸ਼ਿਸ਼ ਕਰਾਂਗੇ।''

PunjabKesariਕੇਜਰੀਵਾਲ ਨੇ ਅੱਗੇ ਕਿਹਾ,''ਮਿੰਟੋ ਬਰਿੱਜ ਤੋਂ ਪਾਣੀ ਕੱਢ ਦਿੱਤਾ ਗਿਆ ਹੈ। ਐਤਵਾਰ ਸਵੇਰ ਤੋਂ ਹੀ ਮੈਂ ਏਜੰਸੀਆਂ ਦੇ ਸੰਪਰਕ 'ਚ ਸੀ ਅਤੇ ਉੱਥੋਂ ਪਾਣੀ ਹਟਾਉਣ ਦੀ ਪ੍ਰਕਿਰਿਆ ਮਾਨਿਟਰ ਕਰ ਰਿਹਾ ਸੀ। ਦਿੱਲੀ 'ਚ ਅਜਿਹੀਆਂ ਹੋਰ ਥਾਂਵਾਂ 'ਤੇ ਅਸੀਂ ਨਜ਼ਰ ਰੱਖੇ ਹੋਏ ਹਾਂ। ਜਿੱਥੇ ਵੀ ਪਾਣੀ ਜਮ੍ਹਾ ਹੋਇਆ ਹੈ, ਉਸ ਨੂੰ ਤੁਰੰਤ ਪੰਪ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੁਝ ਘੰਟਿਆਂ ਦੀ ਬਾਰਸ਼ ਕਾਰਨ ਮਿੰਟੋ ਬਰਿੱਜ ਹੇਠਾਂ ਪਾਣੀ ਭਰਿਆ ਸੀ। ਚਾਲਕ ਨੇ ਪਾਣੀ 'ਚੋਂ ਆਪਣੇ ਵਾਹਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਿਕਲ ਨਹੀਂ ਸਕਿਆ ਅਤੇ ਪਾਣੀ 'ਚ ਡੁੱਬ ਗਿਆ।


DIsha

Content Editor

Related News