ਦਿੱਲੀ ''ਚ ਪ੍ਰਦੂਸ਼ਣ ਦਾ ਪੱਧਰ ਡਿੱਗਿਆ ਪਰ ਹਵਾ ਗੁਣਵੱਤਾ ਹਾਲੇ ਵੀ ''ਬੇਹੱਦ ਖਰਾਬ''

11/05/2019 12:54:22 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮੰਗਲਵਾਰ ਸਵੇਰੇ ਹਵਾ ਦੀ ਗਤੀ 'ਚ ਵਾਧਾ ਹੋਣ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਕੁਝ ਕਮੀ ਆਈ ਪਰ ਹਵਾ ਗੁਣਵੱਤਾ ਹੁਣ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਬਣੀ ਹੋਈ ਹੈ। ਮੌਸਮ ਵਿਭਾਗ ਅਨੁਸਾਰ, ਅਗਲੇ 24 ਘੰਟਿਆਂ 'ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸਵੇਰੇ 9.44 ਵਜੇ, ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 365 ਦਰਜ ਕੀਤਾ ਗਿਆ। ਵਿਵੇਕ ਵਿਹਾਰ, ਆਨੰਦ ਵਿਹਾਰ ਅਤੇ ਆਈ.ਟੀ.ਓ. ਖੇਤਰ 'ਚ ਏ.ਕਊ.ਆਈ. 410, 395 ਅਤੇ 382 ਦਰਜ ਕੀਤਾ ਗਿਆ। ਹਵਾ 'ਚ ਮਾਮੂਲੀ ਵਾਧੇ ਕਾਰਨ ਸੋਮਵਾਰ ਨੂੰ ਰਾਤ 8.30 ਵਜੇ ਸ਼ਹਿਰ ਦਾ ਔਸਤ ਏ.ਕਊ.ਆਈ. 370 ਦਰਜ ਕੀਤਾ ਗਿਆ ਸੀ।

ਇਸ ਤਰ੍ਹਾਂ ਤੈਅ ਹੁੰਦਾ ਏ.ਕਊ.ਆਈ.
ਏ.ਕਊ.ਆਈ. 0-50 ਦਰਮਿਆਨ 'ਚੰਗਾ', 51-100 ਦਰਮਿਆਨ 'ਸੰਤੋਸ਼ਜਨਕ', 101-200 ਦਰਮਿਆਨ 'ਮੱਧਮ', 201-300 ਦਰਮਿਆਨ 'ਖਰਾਬ', 301-400 ਦਰਮਿਆਨ 'ਬੇਹੱਦ ਖਰਾਬ', 401-500 ਦਰਮਿਆਨ 'ਗੰਭੀਰ' ਅਤੇ 500 ਦੇ ਪਾਰ 'ਬੇਹੱਦ ਗੰਭੀਰ' ਮੰਨਿਆ ਜਾਂਦਾ ਹੈ। ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ, ਨੋਇਡਾ 'ਚ ਏ.ਕਊ.ਆਈ. 388 ਦਰਜ ਕੀਤਾ ਗਿਆ, ਜਦੋਂ ਕਿ ਗਾਜ਼ੀਆਬਾਦ 'ਚ 378, ਫਰੀਦਾਬਾਦ 'ਚ 363 ਅਤੇ ਗੁਰੂਗ੍ਰਾਮ 'ਚ 361 ਦਰਜ ਕੀਤਾ ਗਿਆ।

5 ਨਵੰਬਰ ਤੱਕ ਬੰਦ ਰਹਿਣਗੇ ਸਕੂਲ
ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ 5 ਨਵੰਬਰ ਤੱਕ ਸਕੂਲਾਂ ਨੂੰ ਬੰਦ ਕਰਨ ਅਤੇ ਨਿਰਮਾਣ ਗਤੀਵਿਧੀਆਂ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਸੀ। ਇਸ ਵਿਚ ਦਿੱਲੀ 'ਚ ਘੱਟੋ-ਘੱਟ ਤਾਪਮਾਨ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ ਤਿੰਨ ਡਿਗਰੀ ਵਧ ਹੈ। ਮੌਸਮ ਵਿਭਾਗ ਅਨੁਸਾਰ ਨਮੀ ਦਾ ਪੱਧਰ 74 ਫੀਸਦੀ ਦਰਜ ਕੀਤਾ ਗਿਆ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਆਸਮਾਨ 'ਚ ਬੱਦਲ ਛਾਏ ਰਹਿਣਗੇ।

6-7 ਨਵੰਬਰ ਨੂੰ ਹੋ ਸਕਦੀ ਹੈ ਬਾਰਸ਼
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫਾਨ 'ਮਹਾ' ਅਤੇ ਇਕ ਪੱਛਮੀ ਗੜਬੜੀ ਨਾਲ ਬੁੱਧਵਾਰ ਅਤੇ ਵੀਰਵਾਰ ਨੂੰ ਰਾਜਸਥਾਨ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰੀ ਮੈਦਾਨ ਹਿੱਸਿਆਂ 'ਚ ਬਾਰਸ਼ ਦੇ ਆਸਾਰ ਹਨ, ਜਿਸ ਨਾਲ ਸਥਿਤੀ 'ਚ ਸੁਧਾਰ ਹੋਵੇਗਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਸੋਮਵਾਰ ਨੂੰ ਪ੍ਰਦੂਸ਼ਣ ਦੇ ਪੱਧਰ 'ਚ ਮਹੱਤਵਪੂਰਨ ਸੁਧਾਰ ਹੋਇਆ। ਮੌਸਮ ਦਾ ਅਨੁਮਾਨ ਜ਼ਾਹਰ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੇਟ ਦੇ ਮਹੇਸ਼ ਪਲਾਵਤ ਅਨੁਸਾਰ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ 6 ਅਤੇ 7 ਨਵੰਬਰ ਨੂੰ ਬਾਰਸ਼ ਦੇ ਆਸਾਰ ਹਨ। ਉਨ੍ਹਾਂ ਨੇ ਕਿਹਾ ਕਿ ਪੱਛਮੀ ਗੜਬੜੀ ਨਾਲ ਹਵਾ ਦੀ ਰਫ਼ਤਾਰ ਹੋਰ ਵੀ ਵਧੇਗੀ।


DIsha

Content Editor

Related News