ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਵਿਧਾਇਕ ਨੇ PM ਮੋਦੀ ਨੂੰ ਲਿਖੀ ਚਿੱਠੀ, ਦਿੱਤੀ ਇਹ ਸਲਾਹ

11/05/2019 10:58:05 AM

ਗਾਜ਼ੀਆਬਾਦ— ਦਿੱਲੀ-ਐੱਨ.ਸੀ.ਆਰ. ਦੀ ਜ਼ਹਿਰੀਲੀ ਹਵਾ ਨਾਲ ਲੋਕ ਪੀੜਤ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਨੇ ਹੁਣ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਗਾਜ਼ੀਆਬਾਦ ਦੇ ਲੋਨੀ ਤੋਂ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁੱਜਰ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਦਿੱਲੀ-ਐੱਨ.ਸੀ.ਆਰ. 'ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਏਅਰਫੋਰਸ ਦੇ ਜਹਾਜ਼ ਨਾਲ ਪਾਣੀ ਦਾ ਛਿੜਕਾਅ ਕਰਵਾਇਆ ਜਾਵੇ। ਨਾਲ ਹੀ ਉਨ੍ਹਾਂ ਨੇ ਜ਼ਹਿਰੀਲੀ ਹਵਾ ਤੋਂ ਰਾਹਤ ਲਈ ਨਕਲੀ ਬਾਰਸ਼ ਕਰਵਾਉਣ ਦੀ ਵੀ ਅਪੀਲ ਕੀਤੀ ਹੈ।

ਦੱਸਣਯੋਗ ਹੈ ਕਿ ਐਤਵਾਰ ਨੂੰ ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ ਬਣ ਗਈ ਸੀ। ਦਿੱਲੀ-ਐੱਨ.ਸੀ.ਆਰ. 'ਚ ਕਈ ਥਾਂਵਾਂ 'ਤੇ ਹਵਾ ਗੁਣਵੱਤਾ ਦਾ ਇੰਡੈਕਸ 900 ਦੇ ਪੱਧਰ ਨੂੰ ਵੀ ਪਾਰ ਕਰ ਗਿਆ। ਨੋਇਡਾ, ਗਾਜ਼ੀਆਬਾਦ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਐਤਵਾਰ ਦੀ ਦੁਪਹਿਰ ਏ.ਕਊ.ਆਈ. 1600 ਕੋਲ ਪਹੁੰਚ ਗਿਆ ਸੀ। ਬੇਹੱਦ ਖਤਰਨਾਕ ਪੱਧਰ ਨੂੰ ਪਾਰ ਕਰ ਚੁਕੇ ਪ੍ਰਦੂਸ਼ਣ ਕਾਰਨ ਗੌਤਮਬੁੱਧ ਨਗਰ ਅਤੇ ਗਾਜ਼ੀਆਬਾਦ ਦੇ ਜ਼ਿਲਾ ਅਧਿਕਾਰੀ ਨੇ ਜ਼ਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਮੰਗਲਵਾਰ 5 ਨਵੰਬਰ ਤੱਕ ਲਈ ਬੰਦ ਕਰਨ ਆਦੇਸ਼ ਦਿੱਤਾ ਸੀ। ਦੱਸਣਯੋਗ ਹੈ ਕਿ ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਨੋਇਡਾ 'ਚ ਹਵਾ ਗੁਣਵੱਤਾ ਦਾ ਇੰਡੈਕਸ (ਏ.ਕਊ.ਆਈ.) 1600, ਗਾਜ਼ੀਆਬਾਦ 'ਚ 1563 ਅਤੇ ਲੋਨੀ ਦੇਹਾਤ 'ਚ 1413 'ਤੇ ਪਹੁੰਚ ਗਿਆ ਸੀ। ਇਹੀ ਕਾਰਨ ਹੈ ਕਿ ਪ੍ਰਦੂਸ਼ਣ ਤੋਂ ਪਰੇਸ਼ਾਨ ਲੋਨੀ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਨੰਦਕਿਸ਼ੋਰ ਗੁੱਜਰ ਨੇ ਪੀ.ਐੱਮ. ਮੋਦੀ ਨੂੰ ਪੱਤਰ ਲਿਖਿਆ।

DIsha

This news is Content Editor DIsha