ਫਿਰ ਖਰਾਬ ਹੋਣ ਲੱਗੀ ਦਿੱਲੀ ਦੀ ਹਵਾ, ਵਧਿਆ AQI

12/03/2019 3:00:33 PM

ਨਵੀਂ ਦਿੱਲੀ—ਦਿੱਲੀ-ਐੱਨ.ਸੀ.ਆਰ 'ਚ ਕੁਝ ਦਿਨ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੇ ਬਾਅਦ ਅੱਜ ਭਾਵ ਮੰਗਲਵਾਰ ਨੂੰ ਹਵਾ ਗੁਣਵੱਤਾ ਫਿਰ ਤੋਂ ਖਰਾਬ ਹੋ ਗਈ। ਆਉਣ ਵਾਲੇ ਦਿਨਾਂ 'ਚ ਇਸ ਦਾ ਹੋਰ ਖਰਾਬ ਪੱਧਰ ਤੇ ਪਹੁੰਚਣ ਦੀ ਸੰਭਾਵਨਾ ਹੈ। ਦਿੱਲੀ ਦੇ ਆਨੰਦ ਵਿਹਾਰ 'ਚ ਮੰਗਲਵਾਰ ਸਵੇਰਸਾਰ ਹਵਾ ਗੁਣਵੱਤਾ ਇੰਡੈਕਸ 308 ਪੱਧਰ 'ਤੇ ਰਿਕਾਰਡ ਕੀਤਾ ਗਿਆ ਹੈ, ਜੋ ਖਰਾਬ ਕੈਟਾਗਿਰੀ 'ਚ ਹੈ। ਇਸ ਦੇ ਨਾਲ ਹੀ ਅਸ਼ੋਕ ਵਿਹਾਰ 'ਚ ਏ.ਕਿਊ.ਆਈ. 309 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਲੋਧੀ ਰੋਡ 205, ਬਵਾਨਾ 343, ਮਥੁਰਾ ਰੋਡ 256, ਦੁਆਰਕਾ 298, ਆਈ.ਟੀ.ਓ 282, ਨਜ਼ਫਗੜਹ 242, ਨਹਿਰੂ ਨਗਰ 332, ਆਰ.ਕੇ.ਪੁਰਮ 212, ਪੰਜਾਬੀ ਬਾਗ 272 , ਨੋਇਡਾ (ਸੈਕਟਰ-125) 267 ਅਤੇ ਨੋਇਡਾ (ਸੈਕਟਰ-62) 'ਚ 245 ਦਰਜ ਕੀਤਾ ਗਿਆ।

ਮਾਹਰਾਂ ਨੇ ਦੱਸਿਆ ਹੈ ਕਿ ਪਿਛਲੇ 2-3 ਦਿਨਾਂ ਤੋਂ ਹਵਾ 6 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹੈ। ਇਹ ਸਪੀਡ ਬੁੱਧਵਾਰ ਤੱਕ ਹੋਰ ਘੱਟ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਵੱਧਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਹਵਾ ਗੁਣਵੱਤਾ ਇੰਡੈਕਸ ਐਤਵਾਰ ਸ਼ਾਮ ਨੂੰ 250 ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਦਿੱਲੀ ਅਤੇ ਐੱਨ.ਸੀ.ਆਰ ਇਲਾਕੇ 'ਚ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਸਕਦਾ ਹੈ।

Iqbalkaur

This news is Content Editor Iqbalkaur