ਦਿੱਲੀ ਪ੍ਰਦੂਸ਼ਣ: ਸਥਿਤੀ ''ਚ ਥੋੜ੍ਹਾ ਸੁਧਾਰ, ਆਬੋ-ਹਵਾ ਅਜੇ ਵੀ ''ਬੇਹੱਦ ਖਰਾਬ''

11/12/2020 1:37:01 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਗੁਣਵੱਤਾ ਵੀਰਵਾਰ ਨੂੰ 'ਬੇਹੱਦ ਖਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਥਿਤੀ ਦੋ ਦਿਨ ਪਹਿਲਾਂ ਦੀ ਤੁਲਨਾ ਵਿਚ ਕਾਫੀ ਬਿਹਤਰ ਹੈ, ਜਦੋਂ ਪ੍ਰਦੂਸ਼ਣ ਦਾ ਪੱਧਰ 'ਐਮਰਜੈਂਸੀ' ਤੋਂ ਵੀ ਉੱਪਰ ਪਹੁੰਚ ਗਿਆ ਸੀ। ਸਰਕਾਰੀ ਏਜੰਸੀਆਂ ਅਤੇ ਮੌਸਮ ਮਾਹਰਾਂ ਨੇ ਦੱਸਿਆ ਕਿ ਹਵਾ ਦੀ ਦਿਸ਼ਾ ਉੱਤਰੀ-ਪੱਛਮੀ ਤੋਂ ਬਦਲ ਕੇ ਉੱਤਰ-ਉੱਤਰੀ-ਪੂਰਬੀ ਵੱਲ ਹੋਣ ਨਾਲ ਪ੍ਰਦੂਸ਼ਣ ਪੱਧਰ ਵਿਚ ਗਿਰਾਵਟ ਦਰਜ ਕੀਤੀ ਗਈ, ਕਿਉਂਕਿ ਹਵਾ ਦੀ ਦਿਸ਼ਾ ਦੀ ਵਜ੍ਹਾ ਕਰ ਕੇ ਪਰਾਲੀ ਸਾੜਨ ਨਾਲ ਦਿੱਲੀ ਵਿਚ ਪ੍ਰਦੂਸ਼ਣ ਦੀ ਹਿੱਸੇਦਾਰੀ 'ਚ ਜ਼ਿਕਰਯੋਗ ਕਮੀ ਆਈ। 

ਇਹ ਵੀ ਪੜ੍ਹੋ: ਹਵਾ ਪ੍ਰਦੂਸ਼ਣ ਕਾਰਨ NCR ਦੇ 14 ਸ਼ਹਿਰ 'ਡਾਰਕ ਜ਼ੋਨ' 'ਚ, ਦਿਨ 'ਚ ਹੀ ਛਾਇਆ ਹਨ੍ਹੇਰਾ

ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) ਸਵੇਰੇ 9 ਵਜੇ 315 ਦਰਜ ਕੀਤਾ ਗਿਆ। ਬੁੱਧਵਾਰ ਅਤੇ ਮੰਗਲਵਾਰ ਨੂੰ 24 ਘੰਟਿਆਂ ਦਾ ਔਸਤ ਸੂਚਕਾਂਕ 344 ਅਤੇ 476 ਦਰਜ ਹੋਇਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ ਵਿਚ ਲਗਾਤਾਰ 6 ਦਿਨਾਂ ਤੱਕ 4 ਨਵੰਬਰ ਤੋਂ 9 ਨਵੰਬਰ ਦਰਮਿਆਨ ਪ੍ਰਦੂਸ਼ਣ ਦਾ ਪੱਧਰ 'ਗੰਭੀਰ ਸ਼੍ਰੇਣੀ' ਵਿਚ ਬਣਿਆ ਹੋਇਆ ਸੀ। ਰਾਸ਼ਟਰੀ ਰਾਜਧਾਨੀ ਖੇਤਰ ਵਿਚ ਦਿੱਲੀ ਦੇ ਗੁਆਂਢੀ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਸੂਚਕਾਂਕ ਫਰੀਦਾਬਾਦ ਵਿਚ 306, ਗਾਜ਼ੀਆਬਾਦ 'ਚ 336, ਨੋਇਡਾ 'ਚ 291, ਗ੍ਰੇਟਰ ਨੋਇਡਾ ਵਿਚ 322, ਗੁਰੂਗ੍ਰਾਮ ਵਿਚ 261 ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਦਿੱਲੀ-NCR 'ਚ ਪ੍ਰਦੂਸ਼ਣ ਦਾ ਕਹਿਰ, ਹਵਾ ਗੁਣਵੱਤਾ 'ਐਮਰਜੈਂਸੀ' ਸ਼੍ਰੇਣੀ ਦੇ ਕਰੀਬ ਪਹੁੰਚੀ

ਇਹ ਸੂਚਕਾਂਕ 'ਖਰਾਬ' ਅਤੇ 'ਬੇਹੱਦ ਖਰਾਬ' ਸ਼੍ਰੇਣੀ 'ਚ ਆਉਂਦੇ ਹਨ। ਭਾਰਤ ਮੌਸਮ ਵਿਗਿਆਨ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੀ ਤੁਲਨਾ ਵਿਚ ਸਥਿਤੀ ਬਿਹਤਰ ਹੈ। ਉਨ੍ਹਾਂ ਨੇ ਦੱਸਿਆ ਕਿ ਹਵਾ ਦੀ ਦਿਸ਼ਾ ਵਿਚ ਬਦਲਾਅ ਨਾਲ ਪੰਜਾਬ ਅਤੇ ਹਰਿਆਣਾ ਤੋਂ ਪਰਾਲੀ ਦਾ ਧੂੰਆਂ ਪਹਿਲਾਂ ਵਾਂਗ ਇੱਧਰ ਨਹੀਂ ਆ ਰਿਹਾ ਹੈ।

Tanu

This news is Content Editor Tanu