ਚੋਣ ਕਮਿਸ਼ਨ ਰਿਸ਼ਵਤ ਮਾਮਲਾ: ਦੀਨਾਕਰਨ ਨਾਲ ਤਾਮਿਲਨਾਡੂ ਜਾਵੇਗੀ ਦਿੱਲੀ ਪੁਲਸ

04/27/2017 12:33:17 PM

ਨਵੀਂ ਦਿੱਲੀ— ਚੋਣ ਕਮਿਸ਼ਨ ਰਿਸ਼ਵਤ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਚੇਨਈ ਤੋਂ ਦਿੱਲੀ ਪੈਸੇ ਪਹੁੰਚਾਉਣ ਲਈ ਇਸਤੇਮਾਲ ਕੀਤੇ ਗਏ ਗੈਰ ਕਾਨੂੰਨੀ ਮਾਧਿਅਮਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਲਈ ਅੰਨਾਦਰਮੁਕ ਨੇਤਾ ਟੀ.ਟੀ.ਵੀ. ਦੀਨਾਕਰਨ ਅਤੇ ਉਸ ਦੇ ਸਾਥੀ ਨਾਲ ਵੀਰਵਾਰ ਨੂੰ ਤਾਮਿਲਨਾਡੂ ਜਾਵੇਗੀ। ਅਪਰਾਧ ਸ਼ਾਖਾ ਦਲ ਦੀਨਾਕਰਨ ਅਤੇ ਮਲਿਕਾਰਜੁਨ ਨਾਲ ਚੇਨਈ ਰਵਾਨਾ ਹੋਵੇਗਾ। ਪੁਲਸ ਨੇ ਸ਼ਹਿਰ ਦੀ ਅਦਾਲਤ ਤੋਂ ਦੀਨਾਕਰਨ ਅਤੇ ਮਲਿਕਾਰਜੁਨ ਦੀਆਂ ਚੇਨਈ ਰਿਹਾਇਸ਼ਾਂ ਦੀ ਤਲਾਸ਼ੀ ਕਰਨ ਦੇ ਵਾਰੰਟ ਹਾਸਲ ਕਰ ਲਏ ਹਨ।
ਪੁਲਸ ਗ੍ਰਿਫਤਾਰ ਕੀਤੇ ਗਏ ਸੁਕੇਸ਼ ਚੰਦਰਸ਼ੇਖਰ ਨਾਲ ਦੀਨਾਕਰਨ ਅਤੇ ਮਲਿਕਾਰਜੁਨ ਨਾਲ ਉਨ੍ਹਾਂ ਦਰਮਿਆਨ ਧਨ ਦੇ ਲੈਣ-ਦੇਣ ਅਤੇ ਫੋਨ ''ਤੇ ਹੋਈ ਗੱਲਬਾਤ ਦੇ ਸੰਬੰਧ ''ਚ ਵੀ ਪੁੱਛ-ਗਿੱਛ ਕਰੇਗੀ। ਚੇਨਈ ''ਚ ਪੁਲਸ ਉਨ੍ਹਾਂ ਫੋਨਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਵੀ ਕਰੇਗੀ, ਜਿਨ੍ਹਾਂ ਦਾ ਇਸਤੇਮਾਲ ਦੀਨਾਕਰਨ ਤੋਂ ਚੰਦਰਸ਼ੇਖਰ ਨਾਲ ਗੱਲਬਾਤ ਕਰਨ ਲਈ ਕੀਤਾ ਗਿਆ ਸੀ। ਦੀਨਾਕਰਨ ਨੂੰ ਚੋਣ ਕਮਿਸ਼ਨ ਦੇ ਇਕ ਅਣਪਛਾਤੇ ਅਧਿਕਾਰੀ ਨੂੰ ਅੰਨਾਦਰਮੁਕ ''ਦੋ ਪੱਤੀ'' ਵਾਲਾ ਚੋਣ ਚਿੰਨ੍ਹ ਆਪਣੇ ਖੇਮੇ ਨੂੰ ਦੇਣ ਲਈ ਕਥਿਤ ਤੌਰ ''ਤੇ ਰਿਸ਼ਵਤ ਦੇਣ ਦੇ ਮਾਮਲੇ ''ਚ 4 ਦਿਨਾਂ ਤੱਕ ਚੱਲੀ ਪੁੱਛ-ਗਿੱਛ ਤੋਂ ਬਾਅਦ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਪਹਿਲਾਂ ਕਿਹਾ ਸੀ ਕਿ ਅੰਨਾਦਰਮੁਕ ਗੁਟ ਨੂੰ ''ਦੋ ਪੱਤੀ'' ਵਾਲਾ ਚੋਣ ਚਿੰਨ੍ਹ ਦਿਵਾਉਣ ਲਈ ਚੰਦਰਸ਼ੇਖਰ 50 ਕਰੋੜ ਰੁਪਏ ਦਾ ਸੌਦਾ ਕੀਤਾ ਸੀ।

Disha

This news is News Editor Disha