ਸਿਪਾਹੀ ਨੂੰ ਟਾਇਲਟ ''ਚ ਬੰਦ ਕਰ ਕੇ ਦੌੜੀ ਮਹਿਲਾ ਦੋਸ਼ੀ, ਭਾਲ ''ਚ ਜੁਟੀ ਦਿੱਲੀ ਪੁਲਸ

11/11/2019 1:32:16 PM

ਨਵੀਂ ਦਿੱਲੀ— ਦਿੱਲੀ ਪੁਲਸ ਇਕ ਔਰਤ ਦੀ ਤਲਾਸ਼ 'ਚ ਜੁਟੀ ਹੋਈ ਹੈ। ਇਹ ਔਰਤ ਮਹਿਲਾ ਸਿਪਾਹੀ ਨੂੰ ਟਾਇਲਟ 'ਚ ਬੰਦ ਕਰ ਕੇ ਦੌੜ ਗਈ ਸੀ। ਗੁਆਂਢੀ ਨਾਲ ਕੁੱਟਮਾਰ ਕਰਨ ਅਤੇ ਜ਼ਬਰਨ ਉਨ੍ਹਾਂ ਦੇ ਘਰ ਵੜਨ ਦੇ ਦੋਸ਼ 'ਚ ਗ੍ਰਿਫਤਾਰ ਕੀਤੀ ਗਈ ਮਹਿਲਾ ਵਿਮਲਾ ਨੂੰ ਦਿੱਲੀ ਪੁਲਸ ਦੀ ਸਿਪਾਹੀ ਕੋਮਲ ਮੈਡੀਕਲ ਟੈਸਟ ਲਈ ਲੈ ਗਈ ਸੀ। ਇਸ ਦੌਰਾਨ ਦੋਸ਼ੀ ਵਿਮਲਾ ਨੇ ਟਾਇਲਟ ਜਾਣ ਦੀ ਗੱਲ ਕਹੀ। ਕੋਮਲ ਦੋਸ਼ੀ ਵਿਮਲਾ ਨੂੰ ਟਾਇਲਟ ਲੈ ਕੇ ਗਈ ਤਾਂ ਉੱਥੇ ਪਹਿਲਾਂ ਤੋਂ 2 ਮੁੰਡੇ ਖੜ੍ਹੇ ਸਨ। ਉੱਥੇ ਪੁੱਜਦੇ ਹੀ ਮਹਿਲਾ ਅਤੇ ਹੋਰ 2 ਨੌਜਵਾਨਾਂ ਨੇ ਕਾਂਸਟੇਬਲ ਕੋਮਲ ਨੂੰ ਟਾਇਲਟ 'ਚ ਬੰਦ ਕਰ ਦਿੱਤਾ ਅਤੇ ਫੋਨ ਵੀ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਔਰਤ ਆਪਣੇ ਦੋਵੇਂ ਸਾਥੀਆਂ ਨਾਲ ਦੌੜ ਗਈ। ਹਸਪਤਾਲ ਤੋਂ ਦੌੜੀ ਔਰਤ ਅਤੇ ਉਸ ਦੇ 2 ਸਾਥੀਆਂ ਦੀ ਤਲਾਸ਼ 'ਚ ਦਿੱਲੀ ਪੁਲਸ ਹੁਣ ਹੱਥ-ਪੈਰ ਮਾਰ ਰਹੀ ਹੈ। ਸ਼ੁੱਕਰਵਾਰ ਸਵੇਰੇ ਦੌੜੀ ਵਿਮਲਾ ਬਾਰੇ ਦੱਸਦੇ ਹੋਏ ਮਹਿਲਾ ਸਿਪਾਹੀ ਕੋਮਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਸਿਪਾਹੀ ਨੂੰ ਪੇਪਰਵਰਕ ਪੂਰਾ ਕਰਨ ਲਈ ਕਿਹਾ ਅਤੇ ਉਸ ਨੂੰ ਟਾਇਲਟ ਲੈ ਕੇ ਗਈ ਸੀ। ਇਸੇ ਦੌਰਾਨ ਉਹ ਉਨ੍ਹਾਂ ਨੂੰ ਟਾਇਲਟ 'ਚ ਬੰਦ ਕਰ ਕੇ ਆਪਣੇ 2 ਸਾਥੀਆਂ ਨਾਲ ਦੌੜ ਗਈ।

ਕੋਮਲ ਨੇ ਦੱਸਿਆ ਕਿ ਉਨ੍ਹਾਂ ਨੇ ਟਾਇਲਟ 'ਚ ਬੰਦ ਹੋਣ 'ਤੇ ਅਲਾਰਮ ਵੀ ਵਜਾਇਆ ਪਰ ਕਿਸੇ ਨੇ ਵੀ ਨਹੀਂ ਸੁਣਿਆ। ਕੋਮਲ ਜਦੋਂ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਉਸ ਦੇ ਪੁਰਸ਼ ਸਹਿਯੋਗੀ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਆਵਾਜ਼ ਸੁਣਾਈ ਦਿੱਤੀ। ਇਸ 'ਤੇ ਉਸ ਨੇ ਹਸਪਤਾਲ ਸਟਾਫ਼ ਨੂੰ ਜਾਣਕਾਰੀ ਦਿੱਤੀ ਅਤੇ ਉਦੋਂ ਜਾ ਕੇ ਕੋਮਲ ਨੂੰ ਟਾਇਲਟ 'ਚੋਂ ਬਾਹਰ ਕੱਢਿਆ ਜਾ ਸਕਿਆ।

ਇਸ ਤੋਂ ਤੁਰੰਤ ਬਾਅਦ ਹੀ ਹਸਪਤਾਲ ਸਥਿਤ ਪੁਲਸ ਚੌਕੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਪਰ ਦੋਸ਼ੀ ਵਿਮਲਾ ਹੱਥ ਨਹੀਂ ਲੱਗੀ। ਵਿਮਲਾ ਨੂੰ ਪੁਲਸ ਨੇ ਵੀਰਵਾਰ ਨੂੰ ਵਿਜੇ ਵਿਹਾਰ ਤੋਂ ਗ੍ਰਿਫਤਾਰ ਕੀਤਾ ਸੀ। ਉਸ 'ਤੇ ਗੁਆਂਢੀ ਨਾਲ ਕੁੱਟਮਾਰ ਕਰਨ ਅਤੇ ਜ਼ਬਰਨ ਉਸ ਦੇ ਘਰ 'ਚ ਵੜਨ ਦਾ ਦੋਸ਼ ਸੀ। ਉਸ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ 7 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha