ਅਗਨੀਪਥ ਖ਼ਿਲਾਫ ਪ੍ਰਦਰਸ਼ਨ; ਦਿੱਲੀ ਟ੍ਰੈਫਿਕ ਪੁਲਸ ਨੇ ਇਨ੍ਹਾਂ ਰਸਤਿਆਂ ਨੂੰ ਲੈ ਕੇ ਜਾਰੀ ਕੀਤੀ ਐਡਵਾਇਜ਼ਰੀ

06/20/2022 2:58:55 PM

ਨਵੀਂ ਦਿੱਲੀ– ਦੇਸ਼ ਦੇ ਕਈ ਸੂਬਿਆਂ ’ਚ ਕੇਂਦਰ ਸਰਕਾਰ ਦੀ ਨਵੀਂ ਭਰਤੀ ਅਗਨੀਪਥ ਯੋਜਨਾ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਇਸ ਯੋਜਨਾ ਦੇ ਵਿਰੋਧ ’ਚ ਨੌਜਵਾਨ ਸੜਕਾਂ ’ਤੇ ਉਤਰ ਆਏ ਹਨ। ਅਗਨੀਪਥ ਯੋਜਨਾ ਖ਼ਿਲਾਫ ਕੁਝ ਸੰਗਠਨਾਂ ਵਲੋਂ ਦੇਸ਼ ਭਰ ’ਚ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰਤ ਬੰਦ ਦੇ ਐਲਾਨ ਮਗਰੋਂ ਸੂਬਿਆਂ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਹੀ ਕਾਂਗਰਸ ਨੇ ਅਗਨੀਪਥ ਯੋਜਨਾ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ।

ਇਨ੍ਹਾਂ ਰਸਤਿਆਂ ਤੋਂ ਜ਼ਰਾ ਬਚ ਕੇ
ਇਸ ਦਰਮਿਆਨ ਸਾਵਧਾਨੀ ਦੇ ਤੌਰ ’ਤੇ ਦਿੱਲੀ ਟ੍ਰੈਫਿਕ ਪੁਲਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਪੁਲਸ ਨੇ ਕਈ ਰਸਤਿਆਂ ਤੋਂ ਆਉਣ-ਜਾਣ ’ਤੇ ਰੋਕ ਲਾ ਦਿੱਤੀ ਹੈ। ਵਿਸ਼ੇਸ਼ ਟ੍ਰੈਫਿਕ ਪ੍ਰਬੰਧਾਂ ਕਾਰਨ ਦਿੱਲੀ ਪੁਲਸ ਨੇ ਨਵੀਂ ਦਿੱਲੀ ਵਿਚ ਗੋਲ ਡਾਕਖਾਨਾ ਜੰਕਸ਼ਨ, ਪਟੇਲ ਚੌਕ, ਵਿੰਡਸਰ ਪਲੇਸ, ਤੀਨ ਮੂਰਤੀ ਚੌਕ, ਪ੍ਰਿਥਵੀਰਾਜ ਰੋਡ ਤੋਂ ਅੱਗੇ ਬੱਸਾਂ ਦੀ ਆਵਾਜਾਈ 'ਤੇ ਪਾਬੰਦੀ ਹੋਵੇਗੀ। ਗੁਰੂਗ੍ਰਾਮ ਟ੍ਰੈਫਿਕ ਪੁਲਸ ਨੇ ਵੀ ਐਡਵਾਇਜ਼ਰੀ ਜਾਰੀ ਕਰ ਕੇ ਬਹੁਤ ਸਾਰੇ ਰਸਤਿਆਂ ’ਤੇ ਆਉਣ ਵਾਲੇ ਵਾਹਨਾਂ ਦੇ ਰੂਟ ਡਾਇਵਰਟ ਕੀਤੇ ਹਨ।

ਇਸ ਤੋਂ ਇਲਾਵਾ ਗੋਲ ਮੇਥੀ ਜੰਕਸ਼ਨ, ਤੁਗਲਕ ਰੋਡ ਜੰਕਸ਼ਨ, ਕਿਊ ਪੁਆਇੰਟ ਜੰਕਸ਼ਨ, ਸੁਨਹਿਰੀ ਮਸਜਿਦ ਜੰਕਸ਼ਨ, ਮੌਲਾਨਾ ਆਜ਼ਾਦ ਰੋਡ ਜੰਕਸ਼ਨ ਅਤੇ ਮਾਨ ਸਿੰਘ ਰੋਡ ਜੰਕਸ਼ਨ ’ਤੇ ਵੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਾ ਦਿੱਤੀ ਹੈ।

Tanu

This news is Content Editor Tanu