ਦਿੱਲੀ ਪੁਲਸ ਨੇ ਮੌਲਾਨਾ ਸਾਦ ਨੂੰ ਕਿਹਾ, ਸਰਕਾਰੀ ਲੈਬ ''ਚ ਕਰਵਾਓ ਕੋਰੋਨਾ ਜਾਂਚ

04/30/2020 5:23:32 PM

ਨਵੀਂ ਦਿੱਲੀ- ਨਿਜਾਮੁਦੀਨ ਤਬਲੀਗੀ ਜਮਾਤ ਦੇ ਮੁਖੀਆ ਮੌਲਾਨਾ ਸਾਦ ਨੂੰ ਦਿੱਲੀ ਪੁਲਸ ਨੇ ਚੌਥੀ ਵਾਰ ਨੋਟਿਸ ਭੇਜਿਆ ਹੈ। ਪੁਲਸ ਨੇ ਮੌਲਾਨਾ ਸਾਦ ਨੂੰ ਸਰਕਾਰੀ ਲੈਬ 'ਚ ਕੋਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਮੌਲਾਨਾ ਸਾਦ ਨੂੰ ਚੌਥੀ ਵਾਰ ਨੋਟਿਸ ਭੇਜਿਆ ਹੈ। ਪੁਲਸ ਨੇ ਮੌਲਾਨਾ ਸਾਦ ਨੂੰ ਸਰਕਾਰੀ ਲੈਬ 'ਚ ਕੋਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਮੌਲਾਨਾ ਸਾਦ ਨੂੰ ਚੌਥੀ ਵਾਰ ਨੋਟਿਸ ਇਸ ਲਈ ਭੇਜਿਆ ਗਿਆ ਹੈ, ਕਿਉਂਕਿ ਉਹ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਹੈ। ਹਾਲ ਹੀ 'ਚ ਸਾਦ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਮੌਲਾਨਾ ਨੇ ਨਿੱਜੀ ਅਤੇ ਸਰਕਾਰੀ ਲੈਬ ਤੋਂ ਕੋਰੋਨਾ ਦੀ ਜਾਂਚ ਕਰਵਾਈ ਹੈ। ਸਾਰੀਆਂ ਰਿਪੋਰਟ ਨੈਗੇਟਿਵ ਆਈਆਂ ਹਨ। ਵਕੀਲ ਨੇ ਦਾਅਵਾ ਕੀਤਾ ਸੀ ਜਾਂਚ ਰਿਪੋਰਟ ਕ੍ਰਾਈਮ ਬਰਾਂਚ ਨੂੰ ਵੀ ਸੌਂਪ ਦਿੱਤੀ ਗਈ ਹੈ।

ਵਕੀਲ ਦਾ ਦਾਅਵਾ ਹੈ ਕਿ ਕ੍ਰਾਈਮ ਬਰਾਂਚ ਨੇ ਹੁਣ ਤੱਕ ਸਾਦ ਨੂੰ ਤਿੰਨ ਨੋਟਿਸ ਭੇਜੇ ਹਨ। ਇਨਾਂ 'ਚੋਂ 2 ਦਾ ਜਵਾਬ ਉਹ ਪਹਿਲਾਂ ਹੀ ਪੁਲਸ ਨੂੰ ਦੇ ਚੁਕੇ ਹਨ। ਤੀਜੇ ਦਾ ਜਵਾਬ ਵੀ ਐਤਵਾਰ ਸ਼ਾਮ ਨੂੰ ਦੇ ਦਿੱਤਾ ਗਿਆ। ਤਿੰਨਾਂ ਨੋਟਿਸਾਂ 'ਚ ਮਰਕਜ਼, ਇਸ ਦੀ ਫੰਡਿੰਗ, ਬੈਂਕ ਖਾਤੇ ਅਤੇ ਇਨਕਮ ਟੈਸਕ, ਪੈਨ ਨੰਬਰ ਆਦਿ ਦੀ ਜਾਣਕਾਰੀ ਮੰਗੀ ਗਈ ਸੀ। ਇਨਾਂ 'ਚ ਲਾਕਡਾਊਨ ਖਤਮ ਹੋਣ ਤੋਂ ਪਹਿਲਾਂ ਜਿਨਾਂ ਸਵਾਲਾਂ ਦੀ ਜਾਣਕਾਰੀ ਦੇ ਪਾਉਣਾ ਸੰਭਵ ਸੀ। ਉਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਵਕੀਲ ਨੇ ਦਾਅਵਾ ਕੀਤਾ ਸੀ ਕਿ ਮੌਲਾਨਾ ਸਾਦ ਨੂੰ ਪੁੱਛ-ਗਿੱਛ ਲਈ ਬੁਲਾਉਣ ਸੰਬੰਧੀ ਕੋਈ ਨੋਟਿਸ ਹੁਣ ਤੱਕ ਨਹੀਂ ਭੇਜਿਆ ਗਿਆ ਹੈ। ਸਾਦ ਨੂੰ ਪੁਲਸ ਜਦੋਂ ਵੀ ਪੁੱਛ-ਗਿੱਛ ਲਈ ਬੁਲਾਏਗੀ, ਉਹ ਆਪਣਾ ਬਿਆਨ ਦਰਜ ਕਰਵਾਉਣ ਜਾਵੇਗਾ।

DIsha

This news is Content Editor DIsha