ਦਿੱਲੀ ਪੁਲਸ ਦੇ ਜਵਾਨ ਦੀ ਅਚਾਨਕ ਮੌਤ, ਕੋਰੋਨਾ ਨਾਲ ਪੀੜਤ ਹੋਣ ਦਾ ਖਦਸ਼ਾ

05/06/2020 12:19:39 PM

ਨਵੀਂ ਦਿੱਲੀ- ਦਿੱਲੀ ਪੁਲਸ ਦੇ ਇਕ ਜਵਾਨ ਦੀ ਡਿਊਟੀ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ, ਜਿਸ ਦੀ ਪਛਾਣ ਅਮਿਤ ਕੁਮਾਰ (31) ਦੇ ਰੂਪ 'ਚ ਹੋਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ ਡਿਊਟੀ ਦੌਰਾਨ ਅਚਾਨਕ ਅਮਿਤ ਦੀ ਸਿਹਤ ਖਰਾਬ ਹੋ ਗਈ। ਇਸ ਤੋਂ ਬਾਅਦ ਉਨਾਂ ਨੂੰ ਦੀਪ ਚੰਦ ਬੰਧੂ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇੱਥੇ ਉਨਾਂ ਦੀ ਕੋਰੋਨਾ ਦੀ ਜਾਂਚ ਕੀਤੀ ਗਈ ਅਤੇ ਡਾਕਟਰਾਂ ਨੇ ਕੁਝ ਦਵਾਈਆਂ ਵੀ ਦਿੱਤੀਆਂ।

ਉਨਾਂ ਨੇ ਕਿਹਾ ਕਿ ਸ਼ਾਮ ਨੂੰ ਮੁੜ ਤੋਂ ਅਮਿਤ ਦੀ ਸਿਹਤ ਵਿਗਦੜੀ ਅਤੇ ਉਨਾਂ ਨੂੰ ਇਸ ਵਾਰ ਸਾਹ ਲੈਣ 'ਚ ਤਕਲੀਫ ਹੋਣ ਲੱਗੀ। ਉਸ ਤੋਂ ਬਾਅਦ ਉਨਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨਾਂ ਦੀ ਮੌਤ ਹੋ ਗਈ। ਅਮਿਤ ਭਾਰਤ ਨਗਰ ਥਾਣੇ 'ਚ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਸਨ। ਕੋਰੋਨਾ ਦੀ ਜਾਂਚ ਲਈ ਸੈਂਪਲ ਲੈ ਕੇ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਰਿਪੋਰਟ ਆਉਣੀ ਬਾਕੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਇਹਸਪੱਸ਼ਟ ਹੋਵੇਗਾ ਕਿ ਉਸ ਨੂੰ ਕੋਰੋਨਾ ਸੀ ਜਾਂ ਨਹੀਂ। ਅਮਿਤ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ। ਉਹ ਵਿਆਹੇ ਸਨ ਅਤੇ ਉਨਾਂ ਦਾ ਤਿੰਨ ਸਾਲ ਦਾ ਇਕ ਬੇਟਾ ਹੈ।


DIsha

Content Editor

Related News