ਕਿਸਾਨਾਂ ਦੀ ਰਿਪਬਲਿਕ ਡੇਅ ਟ੍ਰੈਕਟਰ ਪਰੇਡ ਨੂੰ ਦਿੱਲੀ ਪੁਲਸ ਵੱਲੋਂ ਮਿਲੀ ਹਰੀ ਝੰਡੀ

01/23/2021 7:10:01 PM

ਨਵੀਂ ਦਿੱਲੀ - ਕਿਸਾਨਾਂ ਦੀ ਅੱਜ ਦਿੱਲੀ ਅਤੇ ਐੱਨ.ਸੀ.ਆਰ. ਦੀ ਪੁਲਸ ਨਾਲ ਬੈਠਕ ਹੋਈ। ਇਸ ਬੈਠਕ ਵਿੱਚ ਕਿਸਾਨਾਂ ਅਤੇ ਪੁਲਸ ਵਿਚਾਲੇ ਦਿੱਲੀ 'ਚ 26 ਜਨਵਰੀ ਨੂੰ ਟ੍ਰੈਕਟਰ ਪਰੇਡ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਹੁਣ ਅਸੀਂ ਦਿੱਲੀ ਵਿੱਚ ਟ੍ਰੈਕਟਰ ਪਰੇਡ ਕੱਢਾਂਗੇ। ਪੁਲਸ ਹੁਣ ਸਾਨੂੰ ਨਹੀਂ ਰੋਕੇਗੀ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਪੰਜ ਰੂਟਾਂ ਤੋਂ ਆਪਣੀ ਪਰੇਡ ਕੱਢਾਂਗੇ। ਪਰੇਡ ਸ਼ਾਂਤੀਪੂਰਨ ਹੋਵੇਗੀ।

ਕਿਸਾਨ ਆਗੂਆਂ ਦੀ ਪੁਲਸ ਨਾਲ ਹੋਈ ਬੈਠਕ ਤੋਂ ਬਾਅਦ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਟ੍ਰੈਕਟਰ ਪਰੇਡ ਕਰੀਬ 100 ਕਿਲੋਮੀਟਰ ਚੱਲੇਗੀ। ਪੁਲਸ ਵੱਲੋਂ ਕੀਤੀ ਗਈ ਸਾਰੀ ਬੈਰੀਕੇਡਿੰਗ ਵੀ ਚੁੱਕ ਲਈ ਜਾਏਗੀ| ਪਰੇਡ ਵਿੱਚ ਜਿੰਨਾ ਸਮਾਂ ਲੱਗੇਗਾ, ਉਹ ਸਾਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਰੇਡ ਇਤਿਹਾਸਕ ਹੋਵੇਗੀ ਜਿਸ ਨੂੰ ਦੁਨੀਆ ਦੇਖੇਗੀ। ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀ ਅੰਦਰ ਨਹੀਂ ਬੈਠਣਗੇ, ਸਗੋਂ ਪਰੇਡ ਪੂਰੀ ਕਰਕੇ ਵਾਪਸ ਆਪਣੀ ਜਗ੍ਹਾ 'ਤੇ ਆ ਜਾਣਗੇ|

ਕੱਲ ਪਰੇਡ ਦੇ ਪੂਰੇ ਰੂਟ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati