ਦਿੱਲੀ ਪੁਲਸ ਨੇ ਕੋਰਟ ''ਚ ਕਿਹਾ- ਖ਼ਾਲਿਸਤਾਨੀ ਸਮਰਥਕਾਂ ਦੇ ਸੰਪਰਕ ''ਚ ਸੀ ਦਿਸ਼ਾ ਰਵੀ

02/20/2021 5:41:43 PM

ਨਵੀਂ ਦਿੱਲੀ- 'ਟੂਲਕਿੱਟ' ਮਾਮਲੇ 'ਚ ਜਲਵਾਯੂ ਵਰਕਰ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਇੱਥੇ ਇਕ ਅਦਾਲਤ 'ਚ ਦੋਸ਼ ਲਗਾਇਆ ਕਿ ਉਹ ਖ਼ਾਲਿਸਤਾਨ ਸਮਰਥਕਾਂ ਨਾਲ ਇਹ ਦਸਤਾਵੇਜ਼ (ਟੂਲਕਿੱਟ) ਤਿਆਰ ਕਰ ਰਹੀ ਸੀ। ਨਾਲ ਹੀ, ਉਹ ਭਾਰਤ ਨੂੰ ਬਦਨਾਮ ਕਰਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ 'ਚ ਦੇਸ਼ ਨੂੰ ਅਸ਼ਾਂਤੀ ਪੈਦਾ ਕਰਨ ਦੀ ਗਲੋਬਲ ਸਾਜਿਸ਼ ਦਾ ਹਿੱਸਾ ਸੀ। ਪੁਲਸ ਨੇ ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਦੇ ਸਾਹਮਣੇ ਕਿਹਾ,''ਇਹ ਸਿਰਫ਼ ਇਕ ਟੂਲਕਿੱਟ ਨਹੀਂ ਹੈ। ਅਸੀਂ ਯੋਜਨਾ ਭਾਰਤ ਨੂੰ ਬਦਨਾਮ ਕਰਨ ਅਤੇ ਦੇਸ਼ 'ਚ ਅਸ਼ਾਂਤੀ ਪੈਦਾ ਕਰਨ ਦੀ ਸੀ।'' 

ਇਹ ਵੀ ਪੜ੍ਹੋ : ਭਾਰਤ ਦੇ ਮਾਮਲੇ 'ਚ ਗਰੇਟਾ ਨੇ ਮੁੜ ਦਿੱਤਾ ਦਖ਼ਲ, ਦਿਸ਼ਾ ਰਵੀ ਨੂੰ ਲੈ ਕੇ ਪੜ੍ਹਾਇਆ ਆਜ਼ਾਦੀ ਦਾ ਪਾਠ

ਦਿਸ਼ਾ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਤਾਂ ਉਸ ਨੇ ਆਪਣੇ ਸੰਦੇਸ਼ਾਂ ਨੂੰ ਕਿਉਂ ਲੁਕਾਏ
ਦਿੱਲੀ ਪੁਲਸ ਨੇ ਦੋਸ਼ ਲਗਾਇਆ ਕਿ ਰਵੀ ਨੇ ਵਟਸਐੱਪ 'ਤੇ ਹੋਈ ਗੱਲਬਾਤ, ਈਮੇਲ ਅਤੇ ਹੋਰ ਸਬੂਤ ਮਿਟਾ ਦਿੱਤੇ, ਉਹ ਇਸ ਗੱਲ ਤੋਂ ਜਾਣੂੰ ਸੀ ਕਿ ਉਸ ਨੂੰ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਲਸ ਨੇ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਕਿ ਜੇਕਰ ਦਿਸ਼ਾ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਤਾਂ ਉਸ ਨੇ ਆਪਣੇ ਸੰਦੇਸ਼ਾਂ (ਟਰੈਕ) ਨੂੰ ਕਿਉਂ ਲੁਕਾਇਆ ਅਤੇ ਸਬੂਤ ਮਿਟਾ ਦਿੱਤਾ। ਪੁਲਸ ਨੇ ਦੋਸ਼ ਲਗਾਇਆ ਕਿ ਇਸ ਨਾਲ ਉਸ ਦੀ ਨਾਪਾਕ ਯੋਜਨਾ ਜ਼ਾਹਰ ਹੁੰਦੀ ਹੈ। ਦਿੱਲੀ ਪੁਲਸ ਨੇ ਦੋਸ਼ ਲਗਾਇਆ,''ਦਿਸ਼ਾ ਭਾਰਤ ਨੂੰ ਬਦਨਾਮ ਕਰਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ 'ਚ ਅਸ਼ਾਂਤੀ ਪੈਦਾ ਕਰਨ ਦੀ ਗਲੋਬਲ ਸਾਜਿਸ਼ ਦੇ ਭਾਰਤੀ ਚੈਪਟਰ ਦਾ ਹਿੱਸਾ ਸੀ। ਉਹ ਟੂਲਕਿੱਟ ਤਿਆਰ ਕਰਨ ਅਤੇ ਉਸ ਨੂੰ ਸਾਂਝਾ ਕਰਨ ਨੂੰ ਲੈ ਕੇ ਖ਼ਾਲਿਸਤਾਨ ਸਮਰਥਕਾਂ ਦੇ ਸੰਪਰਕ 'ਚ ਸੀ।''

ਇਹ ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਦਿਸ਼ਾ ਰਵੀ ਨੂੰ 3 ਦਿਨ ਦੀ ਨਿਆਇਕ ਹਿਰਾਸਤ, ਭੇਜਿਆ ਗਿਆ ਜੇਲ੍ਹ

ਟੂਲਕਿੱਟ ਦੇ ਪਿੱਛੇ ਇਕ ਨਾਪਾਕ ਯੋਜਨਾ ਸੀ
ਪੁਲਸ ਨੇ ਅਦਾਲਤ ਨੂੰ ਕਿਹਾ,''ਇਸ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਇਸ ਟੂਲਕਿੱਟ ਦੇ ਪਿੱਛੇ ਇਕ ਨਾਪਾਕ ਯੋਜਨਾ ਸੀ।'' 'ਟੂਲਕਿੱਟ' ਅਜਿਹਾ ਦਸਤਾਵੇਜ਼ ਹੁੰਦਾ ਹੈ, ਜਿਸ 'ਚ ਕਿਸੇ ਮੁੱਦੇ ਦੀ ਜਾਣਕਾਰੀ ਦੇਣ ਲਈ ਅਤੇ ਉਸ ਨਾਲ ਜੁੜੇ ਕਦਮ ਚੁੱਕਣ ਲਈ ਵਿਸਥਾਰ ਨਾਲ ਸੁਝਾਅ ਦਿੱਤੇ ਹੁੰਦੇ ਹਨ। ਆਮ ਤੌਰ 'ਤੇ ਕਿਸੇ ਵੱਡੀ ਮੁਹਿੰਮ ਜਾਂ ਅੰਦੋਲਨ ਦੌਰਾਨ ਉਸ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਇਸ 'ਚ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਦਾ ਉਦੇਸ਼ ਕਿਸੇ ਖ਼ਾਸ ਵਰਗ ਨੂੰ ਜ਼ਮੀਨੀ ਪੱਧਰ 'ਤੇ ਗਤੀਵਿਧੀਆਂ ਲਈ ਦਿਸ਼ਾ-ਨਿਰਦੇਸ਼ ਦੇਣਾ ਹੁੰਦਾ ਹੈ। ਦੱਸਣਯੋਗ ਹੈ ਕਿ ਇਕ ਹੇਠਲੀ ਅਦਾਲਤ ਨੇ ਦਿਸ਼ਾ ਦੀ 5 ਦਿਨਾਂ ਦੀ ਪੁਲਸ ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਿੰਨ ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਦਿਸ਼ਾ ਨੂੰ ਦਿੱਲੀ ਪੁਲਸ ਦੇ ਸਾਈਬਰ ਸੈੱਲ ਨੇ ਪਿਛਲੇ ਸ਼ਨੀਵਾਰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿਸ਼ਾ 'ਤੇ ਰਾਜਧ੍ਰੋਹ ਅਤੇ ਹੋਰ ਦੇਸ਼ਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਿਸ਼ਾ ਰਵੀ ਵਿਰੁੱਧ ਦਰਜ FIR ਨਾਲ ਜੁੜੀਆਂ ਕੁਝ ਖ਼ਬਰਾਂ ਸਨਸਨੀਖੇਜ਼ ਅਤੇ ਪੱਖਪਾਤੀ : ਹਾਈ ਕੋਰਟ

DIsha

This news is Content Editor DIsha