ਕੋਵਿਡ-19 ਦੇ ਲੱਛਣ ਹੋਣ ''ਤੇ ਆਜ਼ਾਦੀ ਦਿਵਸ ਪ੍ਰੋਗਰਾਮ ''ਚ ਨਾ ਆਉਣ ਲੋਕ: ਪੁਲਸ

08/12/2020 12:47:06 AM

ਨਵੀਂ ਦਿੱਲੀ - ਦਿੱਲੀ ਪੁਲਸ ਨੇ ਇੱਥੇ ਲਾਲ ਕਿਲਾ ਵਿਖੇ ਆਯੋਜਿਤ ਆਜ਼ਾਦੀ ਦਿਵਸ ਸਮਾਗਮ ਲਈ ਸੱਦੇ ਗਏ ਲੋਕਾਂ ਨੂੰ ਮੰਗਲਵਾਰ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਜੇਕਰ ਪ੍ਰੋਗਰਾਮ ਤੋਂ ਪਹਿਲਾਂ ਦੋ ਹਫ਼ਤੇ ਦੇ ਅੰਦਰ ਕੋਵਿਡ-19 ਦਾ ਕੋਈ ਲੱਛਣ ਮਹਿਸੂਸ ਹੋਇਆ ਹੈ ਤਾਂ ਉਹ ਪ੍ਰੋਗਰਾਮ 'ਚ ਹਿੱਸਾ ਨਾ ਲੈਣ। ਪੁਲਸ ਨੇ ਸੱਦੇ ਗਏ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਲਾਲ ਕਿਲਾ ਵਿਖੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਹਰ ਸਮੇਂ ਗ੍ਰਹਿ ਮੰਤਰਾਲਾ ਅਤੇ ਸਿਹਤ ਮੰਤਰਾਲਾ ਵੱਲੋਂ ਜਾਰੀ ਕੋਵਿਡ-19 ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ। 

ਪੁਲਸ ਨੇ ਇੱਕ ਬਿਆਨ 'ਚ ਕਿਹਾ, ‘‘ਸੱਦੇ ਗਏ ਕਿਸੇ ਵਿਅਕਤੀ ਨੇ ਜੇਕਰ ਆਜ਼ਾਦੀ ਦਿਵਸ ਦੇ ਪਹਿਲਾਂ ਦੋ ਹਫ਼ਤੇ ਦੇ ਅੰਦਰ ਕੋਵਿਡ-19 ਦਾ ਕੋਈ ਲੱਛਣ ਮਹਿਸੂਸ ਕੀਤਾ ਹੈ ਅਤੇ ਉਸ ਨੇ ਅਜੇ ਤੱਕ ਕੋਵਿਡ-19 ਦੀ ਜਾਂਚ ਨਹੀਂ ਕਰਵਾਈ ਹੈ ਤਾਂ ਉਹ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਰਹੇਜ ਕਰਨ 'ਤੇ ਵਿਚਾਰ ਕਰ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਪ੍ਰਵੇਸ਼ ਦੁਆਰ 'ਤੇ ਸਮਰੱਥ ਦੂਰੀ 'ਤੇ ਨਿਸ਼ਾਨ ਬਣੇ ਹੋਣਗੇ ਅਤੇ ਕੰਟਰੋਲ ਕਰਨ ਵਾਲੇ ਅਧਿਕਾਰੀ ਅਤੇ ਸਹਾਇਕ ਵਿਅਕਤੀਆਂ ਨੂੰ ਨਿਰਧਾਰਤ ਸਥਾਨਾਂ 'ਤੇ ਬੈਠਣ 'ਚ ਸਹਾਇਤਾ ਲਈ ਡਿਊਟੀ 'ਤੇ ਹੋਣਗੇ।

4,000 ਸੁਰੱਖਿਆ ਮੁਲਾਜ਼ਮ ਹੋਣਗੇ ਲਾਲ ਕਿਲਾ 'ਤੇ ਤਾਇਨਾਤ
ਪੁਲਸ ਨੇ ਕਿਹਾ ਕਿ ਸਮਾਗਮ ਦੀ ਸਮਾਪਤੀ 'ਤੇ ਸੱਦੇ ਗਏ ਵਿਅਕਤੀਆਂ ਨੂੰ ਬਾਹਰ ਨਿਕਲਣ ਦੌਰਾਨ ਭੀੜ੍ਹ ਤੋਂ ਬਚਣਾ ਚਾਹੀਦਾ ਹੈ ਅਤੇ ਨਿਯੰਤਰਣ ਅਧਿਕਾਰੀਆਂ ਦੁਆਰਾ ਮਾਰਗਦਰਸ਼ਨ ਦਾ ਇੰਤਜਾਰ ਕਰਣਾ ਚਾਹੀਦਾ ਹੈ।
ਇੱਕ ਸੀਨੀਅਰ ਪੁਲਸ ਅਧਿਕਾਰੀ ਦੇ ਅਨੁਸਾਰ, ਇਸ ਮੌਕੇ ਲਾਲ ਕਿਲਾ 'ਤੇ ਲੱਗਭੱਗ 4,000 ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣਗੇ ਅਤੇ ਉਹ ਇਕ ਦੂਜੇ ਤੋਂ ਦੂਰੀ ਬਣਾਏ ਰੱਖਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਕੈਮਰਾ, ਦੂਰਬੀਨ, ਰਿਮੋਟ ਕੰਟਰੋਲ ਕਾਰ ਦੀਆਂ ਚਾਬੀਆਂ, ਛੱਤਰੀ, ਹੈਂਡਬੈਗ, ਬਰੀਫਕੇਸ, ਟਰਾਂਜਿਸਟਰ, ਸਿਗਰਟ ਲਾਇਟਰ, ਟਿਫਿਨ ਬਾਕਸ, ਪਾਣੀ ਦੀ ਬੋਤਲ ਆਦਿ ਨਾਲ ਲਿਆਉਣ ਦੀ ਆਗਿਆ ਨਹੀਂ ਹੋਵੇਗੀ।

Inder Prajapati

This news is Content Editor Inder Prajapati