ਖੁਦ ਨੂੰ ਦਿੱਲੀ ਪੁਲਸ ਦੀ ASI ਦੱਸ ਕੋਰੋਨਾ ਦੇ ਨਾਂ ''ਤੇ ਲੋਕਾਂ ਨੂੰ ਬਣਾਉਂਦੀ ਸੀ ਆਪਣਾ ਸ਼ਿਕਾਰ

08/13/2020 3:41:55 PM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦਾ ਖਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਕ ਦਿਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 66,999 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਵੀਰਵਾਰ ਨੂੰ ਇਨਫੈਕਸ਼ਨ ਦੇ ਮਾਮਲੇ ਵੱਧ ਕੇ 23,96,637 ਹੋ ਗਏ। ਉੱਥੇ ਹੀ ਦਿੱਲੀ ਤੋਂ ਹੈਰਾਨ ਕਰਨ ਵਾਲੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਜਨਾਨੀ ਖੁਦ ਨੂੰ ਦਿੱਲੀ ਪੁਲਸ ਦਾ ਅਸਿਸਟੈਂਟ ਸਬ-ਇੰਸਪੈਕਟਰ (ਏ.ਐੱਸ.ਆਈ.) ਦੱਸ ਕੇ ਕੋਵਿਡ-19 ਦੇ ਚਲਾਨ ਵਸੂਲ ਕਰਦੀ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਦਿੱਲੀ ਪੁਲਸ ਹੁਣ ਉਸ ਤੋਂ ਇਹ ਜਾਣਨ ਦੀ ਕੋਸ਼ਿਸ਼ 'ਚ ਜੁਟੀ ਹੋਈ ਹੈ ਕਿ ਕੀ ਉਹ ਇਹ ਕੰਮ ਇਕੱਲੇ ਕਰਦੀ ਸੀ ਜਾਂ ਉਸ ਵਰਗੇ ਹੋਰ ਲੋਕ ਅਜਿਹਾ ਗਿਰੋਹ ਚੱਲਾ ਰਹੇ ਹਨ।

PunjabKesariਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਭਿਆਨਕ ਹੁੰਦੀ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ 'ਚ ਪਹਿਲੀ ਵਾਰ 66 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਸਭ ਤੋਂ ਵੱਧ 56,383 ਲੋਕਾਂ ਨੇ ਇਸ ਇਨਫੈਕਸ਼ਨ ਨੂੰ ਮਾਤ ਦਿੱਤੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ 'ਚ ਸਭ ਤੋਂ ਵੱਧ 66,999 ਇਨਫੈਕਸ਼ਨ ਦੇ ਮਾਮਲੇ ਆਉਣ ਨਾਲ ਇਨ੍ਹਾਂ ਦੀ ਗਿਣਤੀ 23,96,638 ਹੋ ਗਈ ਹੈ। ਰਾਹਤ ਭਰੀ ਖ਼ਬਰ ਹੈ ਕਿ ਇਸ ਦੌਰਾਨ ਇਕ ਦਿਨ 'ਚ ਸਭ ਤੋਂ ਵੱਧ 56,383 ਲੋਕ ਸਿਹਤਮੰਦ ਹੋਣ ਨਾਲ ਰੋਗਮੁਕਤ ਹੋਣ ਵਾਲਿਆਂ ਦੀ ਗਿਣਤੀ ਵੀ 16,95982 ਲੱਖ 'ਤੇ ਪਹੁੰਚ ਗਈ। ਪਿਛਲੇ 24 ਘੰਟਿਆਂ ਦੌਰਾਨ 942 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 47,033 'ਤੇ ਪਹੁੰਚ ਗਈ ਹੈ। ਇਸ ਦੌਰਾਨ ਦੇਸ਼ 'ਚ ਸਰਗਰਮ ਮਾਮਲੇ 9,674 ਵੱਧ ਕੇ 6,53,622 ਹੋ ਗਏ ਹਨ। ਦੇਸ਼ 'ਚ ਹੁਣ ਸਰਗਰਮ ਮਾਮਲੇ 27.27 ਫੀਸਦੀ, ਰੋਗਮੁਕਤ ਹੋਣ ਵਾਲਿਆਂ ਦੀ ਦਰ 70.77 ਫੀਸਦੀ ਅਤੇ ਮ੍ਰਿਤਕਾਂ ਦੀ ਦਰ 1.96 ਫੀਸਦੀ ਹੈ। 


DIsha

Content Editor

Related News