ਲਾਰੈਂਸ ਬਿਸ਼ਨੋਈ ਗੈਂਗ 'ਤੇ ਦਿੱਲੀ ਪੁਲਸ ਦੀ ਵੱਡੀ ਕਾਰਵਾਈ, ਐਨਕਾਊਂਟਰ ਤੋਂ ਬਾਅਦ 2 ਗੁਰਗੇ ਗ੍ਰਿਫ਼ਤਾਰ

08/06/2023 1:06:30 PM

ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਦਵਾਰਕਾ ਇਲਾਕੇ 'ਚ ਗੋਲੀਬਾਰੀ ਤੋਂ ਬਾਅਦ ਕਾਲਾ ਜਠੇੜੀ-ਲਾਰੈਂਸ ਬਿਸ਼ਨੋਈ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮ ਵਿੱਕੀ ਉਰਫ਼ ਵੀਰਾ ਅਤੇ ਨਰਿੰਦਰ ਸੋਨੀਪਤ ਦੇ ਰਹਿਣ ਵਾਲੇ ਹਨ। ਜਾਣਕਾਰੀ ਅਨੁਸਾਰ ਦੋਹਾਂ ਨੂੰ ਫੜਨ ਲਈ ਗੁਪਤ ਸੂਚਨਾ ਬਾਅਦ ਦਵਾਰਕਾ ਇਲਾਕੇ 'ਚ ਕ੍ਰਾਈਮ ਬਰਾਂਚ ਨੇ ਛਾਪੇਮਾਰੀ ਕੀਤੀ ਸੀ। 

ਇਹ ਵੀ ਪੜ੍ਹੋ : ਇਸਰੋ ਨੂੰ ਮਿਲੀ ਵੱਡੀ ਸਫਲਤਾ, ਚੰਦਰਮਾ ਦੀ ਸ਼੍ਰੇਣੀ ’ਚ ਸਥਾਪਿਤ ਹੋਇਆ ਚੰਦਰਯਾਨ-3

ਪੁਲਸ ਨੂੰ ਦੇਖਦੇ ਹੀ ਦੋਹਾਂ ਮੁਲਜ਼ਮਾਂ ਨੇ ਪਿਸਤੌਲ ਕੱਢ ਲਈ ਅਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ। ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਤੋਂ ਪਹਿਲਾਂ ਰਕੀਬ 5 ਰਾਊਂਡ ਫਾਇਰਿੰਗ ਹੋਈ। ਦੋਵੇਂ ਮੁਲਜ਼ਮ ਵਿਅਕਤੀ ਇਕ ਦਰਜਨ ਤੋਂ ਵੱਧ ਅਪਰਾਧਕ ਮਾਮਲਿਆਂ 'ਚ ਸ਼ਾਮਲ ਹਨ। ਫਿਲਹਾਲ ਦਿੱਲੀ ਪੁਲਸ ਨੇ ਇਸ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha