ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਕੇਸ ਨਾਲ ਜੁੜੇ ਗੈਂਗਸਟਰ ਦਿੱਲੀ 'ਚ ਕਾਬੂ

12/07/2020 2:07:41 PM

ਨਵੀਂ ਦਿੱਲੀ- ਦਿੱਲੀ 'ਚ ਕਿਸੇ ਅੱਤਵਾਦੀ ਸਾਜਿਸ਼ ਦੇ ਇਰਾਦੇ ਨਾਲ ਆਏ 5 ਸ਼ੱਕੀਆਂ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ੱਕੀਆਂ ਤੋਂ ਪੁੱਛ-ਗਿੱਛ 'ਚ ਹੁਣ ਤੱਕ ਕਈ ਗੱਲਾਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋਂ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੇ ਕਤਲ ਦੇ 2 ਦੋਸ਼ੀ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਸਾਲ ਅਕਤੂਬਰ ਮਹੀਨੇ ਪੰਜਾਬ 'ਚ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ। ਉਦੋਂ ਤੋਂ ਪੁਲਸ ਦੋਸ਼ੀਆਂ ਦੀ ਭਾਲ 'ਚ ਸੀ। ਗ੍ਰਿਫ਼ਤਾਰ ਸ਼ੱਕੀਆਂ ਦੇ ਨਾਂ ਸ਼ਬੀਰ ਅਹਿਮਦ, ਅਯੂਬ ਪਠਾਨ, ਰਿਆਜ਼ ਰਾਠਰ, ਗੁਰਜੀਤ ਸਿੰਘ ਅਤੇ ਸੁਖਦੀਪ ਸਿੰਘ ਹਨ। ਇਨ੍ਹਾਂ 'ਚੋਂ 2 ਪੰਜਾਬ ਅਤੇ ਤਿੰਨ ਕਸ਼ਮੀਰ ਦੇ ਦੱਸੇ ਜਾ ਰਹੇ ਹਨ। ਗੁਰਜੀਤ ਸਿੰਘ ਅਤੇ ਸੁਖਦੀਪ ਨੇ ਅਕਤੂਬਰ 'ਚ ਪੰਜਾਬ 'ਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦਾ ਕਤਲ ਕੀਤਾ ਸੀ। ਡੀ.ਸੀ.ਪੀ. ਸਪੈਸ਼ਲ ਸੈੱਲ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੇ ਅੱਤਵਾਦੀ ਸੰਗਠਨ ਨਾਲ ਲਿੰਕ ਜੁੜਦੇ ਦਿੱਸ ਰਹੇ ਹਨ। ਇਨ੍ਹਾਂ ਕੋਲੋਂ ਹਥਿਆਰ ਅਤੇ ਦੂਜੀ ਸਮੱਗਰੀ ਬਰਾਮਦ ਕੀਤੀ ਗਈ ਹੈ। ਦਿੱਲੀ ਪੁਲਸ ਅਨੁਸਾਰ, ਨਾਰਕੋ ਟੈਰਰਿਜ਼ਮ ਨਾਲ ਜੁੜੇ 5 ਸ਼ੱਕੀਆਂ ਦਾ ਪਾਕਿਸਤਾਨ ਖੁਫ਼ੀਆ ਏਜੰਸੀ ਆਈ.ਐੱਸ.ਆਈ. ਇਸਤੇਮਾਲ ਕਰ ਰਹੀ ਸੀ। ਫੜੇ ਗਏ ਸ਼ੱਕੀ ਨਾਰਕੋ ਟੈਰਿਰਜ਼ਮ ਰਾਹੀਂ ਨਾਰਕੋਟਿਕਸ ਦੀ ਡੀਲ ਕਰਦੇ ਸਨ। ਜੋ ਪੈਸਾ ਆਉਂਦਾ ਸੀ, ਉਸ ਨੂੰ ਅੱਤਵਾਦੀਆਂ ਨੂੰ ਭੇਜਦੇ ਸਨ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਵਿਅਕਤੀ ਗ੍ਰਿਫ਼ਤਾਰ

16 ਅਕਤੂਬਰ ਨੂੰ ਹੋਇਆ ਬਲਵਿੰਦਰ ਸਿੰਘ ਦਾ ਕਤਲ
ਦੱਸਣਯੋਗ ਹੈ ਕਿ 16 ਅਕਤੂਬਰ ਨੂੰ ਪੰਜਾਬ 'ਚ ਅੱਤਵਾਦ ਨਾਲ ਲੜਨ ਵਾਲੇ ਸ਼ੌਰਿਆ ਚੱਕਰ ਨਾਲ ਸਨਮਾਨ ਬਲਵਿੰਦਰ ਸਿੰਘ (62) ਦਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬਲਵਿੰਦਰ 'ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਭੀਖੀਵਿੰਡ ਪਿੰਡ 'ਚ ਆਪਣੇ ਘਰ ਨਾਲ ਲੱਗਦੇ ਦਫ਼ਤਰ 'ਚ ਸਨ। ਦੋਸ਼ੀ ਮੌਕੇ 'ਤੇ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ : ਦਿੱਲੀ 'ਚ ਕਿਸਾਨਾਂ ਦਾ ਅੰਦੋਲਨ ਜਾਰੀ, ਅੱਜ ਕਈ ਖਿਡਾਰੀ ਵਾਪਸ ਕਰਨਗੇ 'ਐਵਾਰਡ'

DIsha

This news is Content Editor DIsha