ਜ਼ਹਿਰੀਲੀ ਹਵਾ ਕਾਰਣ ਤੇਜ਼ੀ ਨਾਲ ਵਧ ਰਹੇ ਹਨ ਵਾਲ ਝੜਨ ਦੇ ਮਾਮਲੇ

11/16/2019 11:43:20 AM

ਗਾਜ਼ੀਆਬਾਦ— ਹਫਤੇ ਭਰ ਦੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਦਿੱਲੀ-ਐੱਨ. ਸੀ. ਆਰ. ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਸੈਂਟਰਲ ਪਾਲਿਉੂਸ਼ਨ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਗਾਜ਼ੀਆਬਾਦ ਅਤੇ ਨੋਇਡਾ 486 ਏਅਰ ਕੁਆਲਿਟੀ ਇੰਡੈਕਸ ਨਾਲ ਦੇਸ਼ ਵਿਚ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਲ ਰਹੇ। ਸਮੋਗ ਕਾਰਣ ਧੁੱਪ ਨਹੀਂ ਨਿਕਲੀ। ਸਾਹ ਦੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਸਵੇਰੇ-ਸ਼ਾਮ ਸੈਰ 'ਤੇ ਨਹੀਂ ਜਾ ਰਹੇ। ਇਸ ਸਭ ਦੇ ਵਿਚਕਾਰ ਕਿਡਨੀ ਅਤੇ ਫੇਫੜਿਆਂ ਨੂੰ ਹੋਣ ਵਾਲੇ ਨੁਕਸਾਨ ਦੇ ਨਾਲ-ਨਾਲ ਜ਼ਹਿਰੀਲੀ ਹਵਾ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ।

23 ਸਾਲ ਦੇ ਅਨੁਪਮ ਨੇ ਕਿਹਾ ਕਿ ਉਸ ਦੇ ਵਾਲ ਝੜ ਰਹੇ ਹਨ। ਉਹ ਵਾਲਾਂ ਨੂੰ ਬਚਾਉਣ ਲਈ ਕਾਫੀ ਯਤਨ ਕਰ ਰਿਹਾ ਹੈ। 30 ਸਾਲਾ ਸ਼ਿਵਮ ਦੱਸਦਾ ਹੈ ਕਿ ਡਾਕਟਰ ਨੇ ਵਾਲਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਸਲਾਹ ਦਿੱਤੀ ਹੈ। ਵਾਲ ਪ੍ਰਦੂਸ਼ਣ ਕਾਰਨ ਡ੍ਰਾਈ ਹੋ ਕੇ ਟੁੱਟ ਰਹੇ ਹਨ।

ਪ੍ਰਦੂਸ਼ਣ ਕਾਰਣ ਵਾਲ ਝੜਨ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ
ਡਾ. ਗੁਨਚਾ ਅਰੋੜਾ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਕਾਰਣ ਵਾਲਾਂ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਲੋਕਾਂ ਦੇ ਵਾਲ ਡ੍ਰਾਈ ਹੋ ਰਹੇ ਹਨ, ਜਿਸ ਕਾਰਣ ਵਾਲ ਹੌਲੀ-ਹੌਲੀ ਕਮਜ਼ੋਰ ਹੋ ਰਹੇ ਹਨ। ਸਧਾਰਨ ਉਮਰ ਦੇ ਲੋਕਾਂÎ ਦੇ ਵਾਲ ਵੀ ਝੜ ਰਹੇ ਹਨ।

ਵਾਲਾਂ ਨੂੰ ਇੰਝ ਰੱਖੋ ਸੁਰੱਖਿਅਤ
1- ਇਕ ਦਿਨ ਛੱਡ ਕੇ ਰੈਗੂਲਰ ਸ਼ੈਂਪੂ ਕਰੋ
2- ਵਾਲਾਂ ਨੂੰ ਸਾਬਣ ਨਾ ਲਾਓ
3- ਤੇਲ ਨਾ ਲਾਓ, ਇਸ ਨਾਲ ਡਸਟ ਚਿਪਕੇਗੀ।
4- ਪ੍ਰੋਟੀਨ ਯੁਕਤ ਭੋਜਨ ਦੀ ਵਰਤੋ ਕਰੋ।
5- ਪ੍ਰਦੂਸ਼ਣ ਤੋਂ ਬਚਣ ਲਈ ਵਾਲਾਂ ਨੂੰ ਢਕ ਕੇ ਰੱਖੋ।

DIsha

This news is Content Editor DIsha