ਦਿੱਲੀ ਦੀ ਸੀ.ਆਰ. ਪਾਰਕ ''ਚ ਡਿੱਗੀ ਬਿਲਡਿੰਗ

02/16/2020 4:10:07 PM

ਨਵੀਂ ਦਿੱਲੀ— ਦਿੱਲੀ ਦੀ ਸੀ.ਆਰ. ਪਾਰਕ 'ਚ ਅੱਜ ਯਾਨੀ ਐਤਵਾਰ ਦੁਪਹਿਰ ਬਿਲਡਿੰਗ ਡਿੱਗ ਗਈ। ਸੂਤਰਾਂ ਅਨੁਸਾਰ 2 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੀ.ਆਰ. ਪਾਰਕ ਚ ਇਮਾਰਤ ਡਿੱਗਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ 'ਤੇ ਮਲਬੇ ਦਾ ਢੇਰ ਲੱਗ ਗਿਆ। ਉੱਥੇ ਹੀ ਮਲਬੇ 'ਚ 2 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਫਿਲਹਾਲ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਹਾਦਸੇ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ 'ਤੇ ਰੈਸਕਿਊ ਟੀਮ ਪਹੁੰਚੀ ਅਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਉੱਥੇ ਹੀ ਰੈਸਕਿਊ ਟੀਮ ਦੇ ਨਾਲ-ਨਾਲ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ ਹੈ। ਫਿਲਹਾਲ ਬਚਾਅ ਮੁਹਿੰਮ ਜਾਰੀ ਹੈ ਅਤੇ ਬਚਾਅ ਦਲ ਦੀਆਂ 5 ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।

DIsha

This news is Content Editor DIsha