ਦਿੱਲੀ ਸਮੇਤ ਪੂਰੇ ਉੱਤਰ ਭਾਰਤ ''ਚ ਧੁੰਦ ਦਾ ਕਹਿਰ ਜਾਰੀ

02/02/2021 9:45:40 AM

ਨਵੀਂ ਦਿੱਲੀ- ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਧੁੰਦ ਦਾ ਕਹਿਰ ਜਾਰੀ ਹੈ। ਦਿੱਲੀ 'ਚ ਮੰਗਲਵਾਰ ਸਵੇਰ ਵੀ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਦ੍ਰਿਸ਼ਤਾ ਕਾਫ਼ੀ ਘੱਟ ਹੋ ਗਈ। ਧੁੰਦ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ 'ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ ਤਾਂ ਉੱਥੇ ਹੀ ਲੋਕਾਂ ਨੂੰ ਸ਼ੀਤ ਲਹਿਰ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ ਦੀ ਹਵਾ ਵੀ ਬਹੁਤ ਖ਼ਰਾਬ ਹੈ। 'ਸਫ਼ਰ' ਅਨੁਸਾਰ ਅੱਜ ਇੱਥੇ ਏ.ਕਿਊ.ਆਈ. 347 ਦਰਜ ਕੀਤਾ ਗਿਆ ਹੈ, ਜੋ ਕਿ ਬੇਹੱਦ ਖ਼ਰਾਬ ਸ਼੍ਰੇਣੀ 'ਚ ਆਉਂਦਾ ਹੈ। 

PunjabKesariਧੁੰਦ ਕਾਰਨ ਕਈ ਟਰੇਨਾਂ ਆਪਣੇ ਤੈਅ ਸਮੇਂ ਤੋਂ ਕਾਫ਼ੀ ਦੇਰੀ ਨਾਲ ਚੱਲ ਰਹੀਆਂ ਹਨ। ਸਿਰਫ਼ ਦਿੱਲੀ ਹੀ ਨਹੀਂ ਸਗੋਂ ਪੰਜਾਬ, ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਅਤੇ ਹਰਿਆਣਾ 'ਚ ਵੀ ਅੱਜ ਸੰਘਣੀ ਧੁੰਦ ਛਾਈ ਹੋਈ ਹੈ। ਲਖਨਊ, ਬਰੇਲੀ, ਗੋਰਖਪੁਰ 'ਚ ਦ੍ਰਿਸ਼ਤਾ ਸਿਰਫ਼ 25 ਮੀਟਰ ਰਹਿ ਗਈ ਹੈ ਤਾਂ ਉੱਥੇ ਹੀ ਗੰਗਾਨਗਰ, ਪਟਿਆਲਾ, ਬਹਿਰਾਈਚ ਅਤੇ ਪੂਰਨੀਆ 'ਚ ਦ੍ਰਿਸ਼ਤਾ 50 ਮੀਟਰ ਦਰਜ ਕੀਤੀ ਗਈ ਹੈ। ਅੰਮ੍ਰਿਤਸਰ, ਸੁਲਤਾਨਪੁਰ, ਪਟਨਾ, ਭਾਗਲਪੁਰ, ਕੈਲਾਸ਼ਹਿਰ 'ਚ 500 ਮੀਟਰ ਦ੍ਰਿਸ਼ਤਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ 3 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਮੀਂਹ ਪੈਣ ਦੇ ਆਸਾਰ ਹਨ ਅਤੇ 4-5 ਫਰਵਰੀ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਦੇ ਪੱਛਮੀ ਅਤੇ ਮੱਧ ਹਿੱਸਿਆਂ, ਉੱਤਰ ਦੇ ਕੁਝ ਹਿੱਸਿਆਂ 'ਚ ਗੜੇ ਪੈਣ ਦੇ ਆਸਾਰ ਹੈ।


DIsha

Content Editor

Related News