ਦਿੱਲੀ ਦੇ ਨਿਰਮਾਣ ਭਵਨ ''ਚ ਲੱਗੀ ਅੱਗ, ਦਮਕਲ ਦੀਆਂ 4 ਗੱਡੀਆਂ ਮੌਕੇ ''ਤੇ ਮੌਜੂਦ

06/01/2020 10:56:18 AM

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਨਿਰਮਾਣ ਭਵਨ ਦੀ ਚੌਥੀ ਮੰਜ਼ਲ 'ਤੇ ਅੱਗ ਲੱਗਣ ਦੀ ਖਬਰ ਹੈ। ਦਮਕਲ ਵਿਭਾਗ ਦੀਆਂ 4 ਗੱਡੀਆਂ ਹਾਦਸੇ ਵਾਲੀ ਜਗ੍ਹਾ 'ਤੇ ਅੱਗ ਬੁਝਾਉਣ 'ਚ ਜੁਟੀਆਂ ਹਨ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਨਿਰਮਾਣ ਭਵਨ 'ਚ ਕਈ ਕੇਂਦਰੀ ਮਹਿਕਮਿਆਂ ਦਾ ਦਫ਼ਤਰ ਹੈ। ਅੱਜ ਸੋਮਵਾਰ ਹੋਣ ਕਾਰਨ ਦਫ਼ਤਰ ਵੀ ਖੁੱਲ੍ਹੇ ਹਨ। ਹਾਲਾਂਕਿ ਕਿਸੇ ਦੇ ਹਤਾਹਤ ਹੋਣ ਦੀ ਹਾਲੇ ਤੱਕ ਕਈ ਖਬਰ ਨਹੀਂ ਹੈ। ਤਾਲਾਬੰਦੀ 4 ਅੱਜ ਤੋਂ ਖਤਮ ਹੋ ਰਹੀ ਹੈ ਅਤੇ ਦਫ਼ਤਰਾਂ 'ਚ ਪੂਰੀ ਹਾਜ਼ਰੀ ਸ਼ੁਰੂ ਹੋ ਗਈ ਹੈ।

PunjabKesariਇਸ ਤੋਂ ਪਹਿਲਾਂ ਐਤਵਾਰ ਸਵੇਰੇ ਸਦਰ ਬਾਜ਼ਾਰ ਇਲਾਕੇ 'ਚ ਸਥਿਤ ਆਰਮੀ ਕੰਟੀਨ 'ਚ ਅੱਗ ਲੱਗ ਗਈ। ਕੰਟੀਨ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਦਮਕਲ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚੀਆਂ। ਇਸ ਅੱਗ 'ਤੇ ਸਵੇਰੇ 10 ਵਜੇ ਤੱਕ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੰਟੀਨ 'ਚ ਅੱਗ ਲੱਗਣ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ।

PunjabKesari


DIsha

Content Editor

Related News