ਨਿਰਭਯਾ ਦੇ ਦਰਿੰਦਿਆਂ ਨੂੰ ਫਾਂਸੀ ਦੇਣ ਲਈ ਤਿਹਾੜ ਨੇ ਕੀਤੀ ਹੋਈ ਸੀ ਪੂਰੀ ਤਿਆਰੀ

03/03/2020 6:18:59 PM

ਨਵੀਂ ਦਿੱਲੀ— ਦਿੱਲੀ ਦੀ ਤਿਹਾੜ ਜੇਲ ਦੇ ਅਧਿਕਾਰੀਆਂ ਨੇ ਨਿਰਭਯਾ ਗੈਂਗਰੇਪ ਅਤੇ ਕਤਲਕਾਂਡ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕਰ ਲਈਆਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਾਰੇ ਦੋਸ਼ੀਆਂ ਨੂੰ ਮੰਗਲਵਾਰ ਸਵੇਰੇ ਫਾਂਸੀ ਹੋਣੀ ਸੀ, ਹਾਲਾਂਕਿ ਸੋਮਵਾਰ ਦੀ ਸ਼ਾਮ ਸ਼ਹਿਰ ਦੀ ਇਕ ਕੋਰਟ ਨੇ ਅਗਲੇ ਆਦੇਸ਼ ਤੱਕ ਫਾਂਸੀ 'ਤੇ ਰੋਕ ਲੱਗਾ ਦਿੱਤੀ ਸੀ। ਸਜ਼ਾ ਨੂੰ ਟਾਲਦੇ ਹੋਏ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਕਿਹਾ ਕਿ ਰਾਸ਼ਟਰਪਤੀ ਦੇ ਸਾਹਮਣੇ ਪੈਂਡਿੰਗ ਦੋਸ਼ੀ ਪਵਨ ਗੁਪਤਾ ਦੀ ਦਯਾ ਪਟੀਸ਼ਨ ਦੇ ਨਿਪਟਾਰੇ ਤੱਕ ਫਾਂਸੀ ਨਹੀਂ ਦਿੱਤੀ ਜਾ ਸਕਦੀ। ਜੱਜ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਦੇ ਮਨ 'ਚ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕਿ ਦੇਸ਼ ਦੀ ਕੋਰਟ ਨੇ ਉਸ ਨੂੰ ਕਾਨੂੰਨੀ ਉਪਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ 'ਚ ਨਿਰਪੱਖ ਰੂਪ ਨਾਲ ਕੰਮ ਨਹੀਂ ਕੀਤਾ।

ਜੇਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਸਮਾਂ ਮੰਗਲਵਾਰ ਤੱਕ ਤੈਅ ਸੀ, ਇਸ ਲਈ ਅਸੀਂ ਸਾਰੇ ਜ਼ਰੂਰੀ ਇੰਤਜ਼ਾਮ ਕਰ ਲਏ ਸਨ। ਹੁਣ ਸਜ਼ਾ ਟੱਲ ਗਈ ਹੈ ਅਤੇ ਅਸੀਂ ਕੋਰਟ ਦੇ ਅਗਲੇ ਆਦੇਸ਼ ਦੀ ਉਡੀਕ ਕਰ ਰਹੇ ਹਨ।'' ਤਿਹਾੜ ਜੇਲ 'ਚ ਬੰਦ ਚਾਰੇ ਦੋਸ਼ੀਆਂ- ਮੁਕੇਸ਼ ਕੁਮਾਰ ਸਿੰਘ (32), ਵਿਨੋਦ ਕੁਮਾਰ ਸ਼ਰਮਾ (26), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਨੂੰ 3 ਮਾਰ ਨੂੰ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਣੀ ਸੀ। ਜੇਲ ਦੇ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ,''ਅਸੀਂ ਰੱਸੀਆਂ ਨੂੰ ਜਾਂਚ ਲਿਆ ਸੀ। ਜੱਲਾਦ ਨੂੰ ਬੁਲਾ ਲਿਆ ਗਿਆ ਸੀ ਅਤੇ ਪੁਤਲਿਆਂ ਨੂੰ ਫਾਂਸੀ ਦੇਣ ਦਾ ਅਭਿਆਸ ਕੀਤਾ ਸੀ।'' ਉਨ੍ਹਾਂ ਨੇ ਦੱਸਿਆ ਕਿ ਮੇਰਠ ਤੋਂ ਬੁਲਾਇਆ ਗਿਆ ਜੱਲਾਦ ਮੰਗਲਵਾਰ ਦੁਪਹਿਰ ਵਾਪਸ ਚੱਲਾ ਗਿਆ।


DIsha

Content Editor

Related News