ਦਿੱਲੀ-NCR ''ਚ 57 ਫੀਸਦੀ ਲੋਕਾਂ ਨੇ ਹਵਾ ਦੀ ਗੁਣਵੱਤਾ ਦੱਸੀ ''ਖਰਾਬ''

06/04/2020 6:01:13 PM

ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. 'ਚ 57 ਫੀਸਦੀ ਲੋਕਾਂ ਨੇ ਖੇਤਰ 'ਚ ਹਵਾ ਦੀ ਗੁਣਵੱਤਾ ਨੂੰ 'ਖਰਾਬ' ਜਾਂ 'ਬਹੁਤ ਖਰਾਬ' ਦੱਸਿਆ ਹੈ। ਲੰਗ ਕੇਅਰ ਫਾਊਂਡੇਸ਼ਨ ਅਤੇ ਅਮਰੀਕੀ ਦੂਤਘਰ ਨੇ ਇਹ ਸਰਵੇਖਣ ਕਰਵਾਇਆ ਹੈ। ਪ੍ਰਾਜੈਕਟ 'ਸਾਫ਼ ਹਵਾ ਨਾਗਰਿਕ' (ਐੱਸ.ਐੱਚ.ਏ.ਐੱਨ.) ਦੇ ਅਧੀਨ ਸਰਵੇਖਣ 'ਚ ਵੱਖ-ਵੱਖ ਪਿੱਠ ਭੂਮੀ ਅਤੇ ਉਮਰ ਦੇ 1757 ਲੋਕਾਂ ਨੇ ਹਿੱਸਾ ਲਿਆ। ਸਰਵੇਖਣ ਦੇ ਨਤੀਜਾ ਵੀਰਵਾਰ ਨੂੰ ਜਾਰੀ ਕੀਤਾ ਗਿਆ। ਲੰਗ ਕੇਅਰ ਫਾਊਂਡੇਸ਼ਨ ਨੇ ਕਿਹਾ ਹੈ ਕਿ ਜਵਾਬ ਦੇਣ ਵਾਲਿਆਂ 'ਚ 57.7 ਫੀਸਦੀ ਲੋਕਾਂ ਨੇ ਦਿੱਲੀ-ਐੱਨ.ਸੀ.ਆਰ. 'ਚ ਹਵਾ ਦੀ ਗੁਣਵੱਤਾ ਨੂੰ 'ਖਰਾਬ' ਜਾਂ 'ਬਹੁਤ ਖਰਾਬ' ਦੱਸਿਆ। ਜ਼ਿਆਦਾਤਰ ਲੋਕਾਂ (82.2 ਫੀਸਦੀ) ਨੂੰ ਪਤਾ ਹੈ ਕਿ ਹਵਾ ਪ੍ਰਦੂਸ਼ਣ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਪੈਂਦਾ ਹੈ, ਜਦੋਂ ਕਿ 38.8 ਫੀਸਦੀ ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਸਾਹ ਸੰਬੰਧੀ ਪਰੇਸ਼ਾਨੀ ਕਾਰਨ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਨਾ ਕਿਸੇ ਵਿਅਕਤੀ ਨੂੰ ਹਸਪਤਾਲ ਜਾਣਾ ਪਿਆ।

ਸਰਵੇਖਣ ਅਨੁਸਾਰ ਦਿੱਲੀ ਸਰਕਾਰ ਵਲੋਂ ਐਲਾਨ ਲੋਕ ਸਿਹਤ ਦੀ ਐਮਰਜੈਂਸੀ ਸਥਿਤੀ ਨਾਲ ਸਿਰਫ਼ 31.4 ਫੀਸਦੀ ਲੋਕ ਵੀ ਵਾਕਫ਼ ਨਜ਼ਰ ਆਏ। ਸਰਵੇਖਣ 'ਚ ਕਿਹਾ ਗਿਆ ਕਿ 80 ਫੀਸਦੀ ਤੋਂ ਵਧ ਹਿੱਸੇਦਾਰਾਂ ਨੂੰ ਪਤਾ ਨਹੀਂ ਸੀ ਕਿ ਹਵਾ ਗੁਣਵੱਤਾ ਇੰਡੈਕਸ ਕੀ ਚੀਜ਼ ਹੈ ਜਾਂ ਬੇਹੱਦ ਸੂਖਮ ਕਣ ਪੀਐੱਮ 10 ਅਤੇ ਪੀਐੱਮ 2.5 'ਚ ਕੀ ਅੰਤਰ ਹੈ। ਸਰਵੇਖਣ ਦੇ ਨਤੀਜੇ 'ਚ ਕਿਹਾ ਗਿਆ ਹੈ ਕਿ 78.9 ਫੀਸਦੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਕੀ ਹੈ।


DIsha

Content Editor

Related News