ਦਿੱਲੀ ''ਚ ਅੱਜ ਚਲੇਗੀ ਪਿੰਕ ਮੈਟਰੋ, ਜਾਣੋ ਕੁਝ ਖਾਸ ਗੱਲਾਂ

03/14/2018 2:10:17 PM

ਨਵੀਂ ਦਿੱਲੀ— ਨਾਰਥ ਦਿੱਲੀ ਨੂੰ ਸਿੱਧੇ ਦੱਖਣੀ ਦਿੱਲੀ ਨਾਲ ਜੋੜਨ ਵਾਲੀ ਦਿੱਲੀ ਮੈਟਰੋ ਦੀ ਪਿੰਕ ਲਾਈਨ ਅੱਜ ਬੁੱਧਵਾਰ ਤੋਂ ਸ਼ੁਰੂ ਹੋ ਜਾਵੇਗੀ। ਇਸ ਨਾਲ ਨਾਰਥ ਦਿੱਲੀ ਤੋਂ ਸਾਊਥ ਦਿੱਲੀ 'ਚ ਕਰੀਬ 35 ਮਿੰਟ 'ਚ ਪਹੁੰਚਾਇਆ ਜਾ ਸਕੇਗਾ। ਮੈਟਰੋ ਫੇਜ-3 'ਚ ਮਜਲਿਸ ਪਾਰਕ ਤੋਂ ਸ਼ਿਵ ਵਿਹਾਰ ਦੇ ਵਿਚਕਾਰ ਬਣ ਰਹੀ ਹੈ। ਇਸ ਦਾ ਇਕ ਹਿੱਸਾ ਬੁੱਧਵਾਰ ਤੋਂ ਪਬਲਿਕ ਲਈ ਖੁੱਲਣ ਜਾ ਰਿਹਾ ਹੈ। ਅਜੇ ਸਾਊਥ ਕੈਂਪਸ ਤੋਂ ਮਜਲਿਸ ਪਾਰਕ ਵਿਚਕਾਰ ਮੈਟਰੋ ਚਲੇਗੀ। ਚਾਲੂ ਰੂਟ ਦੀ ਲੰਬਾਈ 21.5 ਕਿਲੋਮੀਟਰ ਹੈ। ਬੁੱਧਵਾਰ ਸ਼ਾਮ 6 ਵਜੇ ਤੋਂ ਆਮ ਲੋਕ ਉਸ ਰੂਟ 'ਤੇ ਸਫਰ ਕਰ ਸਕਣਗੇ। ਪੂਰੀ ਲਾਈਨ ਜੂਨ, 2018 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।


ਇਸ ਲਾਈਨ 'ਤੇ ਮੈਟਰੋ ਨੇ ਕਈ ਵਿਲੱਖਣ ਰਿਕਾਰਡ ਵੀ ਸਥਾਪਿਤ ਕੀਤੇ ਹਨ। ਇਥੇ ਕਾਰੀਗਾਰੀ ਦੇ ਕਿੰਨੇ ਸਾਰੇ ਨਮੂਨੇ ਇਕੱਠੇ ਦੇਖਣ ਨੂੰ ਮਿਲਣਗੇ, ਜਿਸ ਨੂੰ ਤੁਸੀਂ ਦੇਖਦੇ ਰਹਿ ਜਾਓਗੇ। ਪਿੰਕ ਲਾਈਨ 'ਤੇ ਕੁੱਲ 19 ਟ੍ਰੇਨਾਂ ਦੌੜਣਗੀਆਂ, ਜਿਨ੍ਹਾਂ ਦੀ ਫ਼ਰੀਕਿਊਂਸੀ 2 ਮਿੰਟ 28 ਸੈਕੰਡ ਤੋਂ ਲੈ ਕੇ 5 ਮਿੰਟ 12 ਸੈਕੰਡ ਹੋਵੇਗੀ। ਆਓ ਜਾਣਦੇ ਹਾਂ ਕਿ ਦਿੱਲੀ ਮੈਟਰੋ ਦੀ ਇਸ ਲਾਈਨ ਬਾਰੇ ਕੁਝ ਖਾਸ ਗੱਲਾਂ...
12 ਸਟੇਸ਼ਨਾਂ 'ਤੇ ਚਲੇਗੀ ਮੈਟਰੋ
ਐਲੀਵੇਟਿਡ ਸਟੇਸ਼ਨ : 8 (ਸਾਊਥ ਕੈਂਪਸ, ਦਿੱਲੀ ਕੈਂਟ, ਮਾਇਆਪੁਰੀ, ਰਾਜੌਰੀ ਗਾਰਡਨ, ਈ.ਐੈੱਸ.ਆਈ. ਹਸਪਤਾਲ, ਪੰਜਾਬੀ ਬਾਗ ਵੈਸਟ, ਸ਼ਕੂਰਪੁਰ, ਮਜਲਿਸ ਪਾਰਕ)
ਅੰਡਰਗ੍ਰਾਉਂਡ ਸਟੇਸ਼ਨ : 4 (ਨਰਾਇਣ ਵਿਹਾਰ, ਨੇਤਾਜੀ ਸੁਭਾਸ਼ ਪਲੇਸ, ਨੇਤਾ ਜੀ ਸੁਭਾਸ਼ ਪਲੇਸ, ਸ਼ਾਲੀਮਾਰ ਬਾਗ, ਆਜ਼ਾਦਪੁਰ)
ਇੰਟਰਚੇਂਜ ਸਟੇਸ਼ਨ: 4 ਆਜ਼ਾਦਪੁਰ (ਯੈਲੋ ਲਾਈਨ), ਨੇਤਾਜੀ ਸੁਭਾਸ਼ ਪਲੇਸ (ਰੈੱਡ ਲਾਈਨ), ਰਾਜੌਰੀ ਗਾਰਡਨ (ਬਲੂਅ ਲਾਈਨ), ਧੌਲਾ ਕੁਆਂ (ਏਅਰਪੋਰਟ ਲਾਈਨ)
ਸੱਚਮੁੱਚ ਦਾ 'ਜਬਰਾ ਫੈਨ'
ਆਜ਼ਾਦਪੁਰ ਸਟੇਸ਼ਨ ਦੇ ਕੋਨਫੋਰਸ ਲੇਵਲ 'ਤੇ ਮੈਟਰੋ ਨੇ ਖਾਸ ਤਰ੍ਹਾਂ ਦੇ 5 ਪੰਖੇ ਲਗਾਏ ਹਨ। ਇਹ ਪੱਖੇ ਲਾਈਜ 'ਚ ਇੰਨੇ ਵੱਡੇ ਹਨ ਕਿ ਤੁਸੀਂ ਸ਼ਾਇਦ ਹੀ ਪਹਿਲਾਂ ਅਜਿਹੇ ਪੱਖੇ ਦੇਖੇ ਹੋਣ। ਇਨ੍ਹਾਂ ਦਾ ਆਕਾਰ 5 ਡਾਈਮੀਟਰ ਜਿਨ੍ਹਾਂ ਵੱਡਾ ਹੈ।
7 ਮੰਜਿਲਾਂ ਉਚਾਈ 'ਤੇ ਮੈਟਰੋ
ਧੌਲਾ ਕੁਆਂ 'ਤੇ ਮੈਟਰੋ 23.6 ਮੀਟਰ ਦੀ ਉਚਾਈ ਤੋਂ ਚਲੇਗੀ, ਜੋ 7 ਮੰਜਿਲਾਂ ਇਮਾਰਤ ਦੇ ਬਰਾਬਰ ਹਨ। ਹੇਠਾਂ ਤੋਂ ਏਅਰਪੋਰਟ ਮੈਟਰੋ ਅਤੇ ਉਸ ਦੇ ਹੇਠਾਂ ਐੈੱਨ.ਐੈੱਚ-8 'ਤੇ ਗੱਡੀਆਂ ਚੱਲਦੀਆਂ ਦਿਖਾਈ ਦੇਣਗੀਆਂ। ਦੂਜੇ ਪਾਸੇ ਹਰ-ਭਰਿਆ ਰਿਜ ਏਰੀਆ ਸਰਦਾਰ ਪਟੇਲ ਮਾਰਗ ਨਜਰ ਆਵੇਗਾ। ਡੀ.ਐੈੱਮ.ਆਰ.ਸੀ. ਨੇ ਟ੍ਰੈਫਿਕ ਜਾਂ ਏਅਰਪੋਰਟ ਮੈਟਰੋ ਨੂੰ ਡਿਸਟਰਬ ਕੀਤੇ ਬਿਨਾਂ ਲਾਈਨ ਦਾ ਰਸਤਾ ਕੱਢਿਆ ਹੈ। ਕੁਝ ਹੀ ਦੂਰ ਨਰਾਇਣ ਨਜ਼ਦੀਕ ਮੈਟਰੋ ਦਾ ਸਭ ਤੋਂ ਡੂੰਘਾ ਪੁਆਇੰਟ ਵੀ ਹੈ। ਇਥੇ ਬਾਰਡਰ ਰੋਡ ਆਰਗਨਾਈਜੇਸ਼ਨ ਦੇ ਆਫਿਸ ਤੋਂ ਹੇਠਾਂ ਮੈਟਰੋ 26 ਮੀਟਰ ਦੀ ਡੂੰਘਾਈ 'ਚ ਚਲੇਗੀ।
ਕੋਰੀਡੋਰ 'ਚ ਆਰਟ ਗੈਲਰੀ
ਨੇਤਾਜੀ ਸੁਭਾਸ਼ ਪਲੇਸ ਸਟੇਸ਼ਨ ਦੇ ਕੋਨਵਰਸ ਏਰੀਆ 'ਚ ਬਹੁਤ ਖੂਬਸੂਰਤ ਪੇਟਿੰਗ ਲਗਾਈ ਗਈ ਹੈ ਕਿ ਦੇਖਣ ਵਾਲੇ ਨੂੰ ਲੱਗੇਗਾ ਕਿ ਉਹ ਕਿਸੇ ਮੈਟਰੋ ਸਟੇਸ਼ਨ 'ਚ ਨਹੀਂ ਬਲਕਿ ਆਰਟ ਗੈਲਰੀ 'ਚ ਖੜ੍ਹੇ ਹੋਏ ਹਨ। ਇਥੇ ਦਰਜਨ ਤੋਂ ਵਧ ਆਰਟ ਵਰਕ ਇੰਸਟਾਲ ਕੀਤੇ ਗਏ ਹਨ।
ਪਿੰਕ ਲਾਈਨ ਨਾਲ ਜੁੜੇ ਇਫੈਕਟ
- ਮਜਲਿਸ ਪਾਰਕ 'ਚ ਸਾਊਥ ਕੈਂਪਸ 'ਚ ਸ਼ੁਰੂ ਹੋਵੇਗੀ ਲਾਈਨ।
- ਇਸ ਪੂਰੇ ਸੈਕਸ਼ਨ 'ਤੇ 19 ਮੈਟਰੋ ਟ੍ਰੇਨਾਂ ਚੱਲਣਗੀਆਂ, ਹਰ ਮੈਟਰੋ 'ਚ ਹੋਣਗੇ 6 ਕੋਚ।
- ਘਰਾਂ ਤੋਂ ਮੈਟਰੋ ਲਾਈਨ ਦੀ ਸਭ ਤੋਂ ਘੱਟ ਦੂਰੀ ਰਾਜੌਰੀ ਗਾਰਡਨ 'ਚ 2.4 ਮੀਟਰ ਹੈ।
- ਸਭ ਤੋਂ ਉੱਚਾ ਪੁਆਇੰਟ ਧੌਲਾ ਕੁਆਂ ਨਜ਼ਦੀਕ 23.6 ਮੀਟਰ 'ਤੇ ਬਣਿਆ ਹੈ।
- ਪੂਰੇ ਸੈਕਸ਼ਨ 'ਤੇ ਨਾਰਾਇਣ ਨਜ਼ਦੀਕ ਸਭ ਤੋਂ ਡੂੰਘਾ ਪੁਆਇੰਟ 26 ਮੀਟਰ ਹੈ
- ਹਰ ਸਟੇਸ਼ਨ 'ਤੇ ਲੱਗੇ ਹਨ ਪਲੇਟਫਾਰਮ-ਸਕ੍ਰੀਨ ਡੋਰ
ਇੱਕ ਸਟੇਸ਼ਨ 'ਤੇ 4 ਪਲੇਟਫਾਰਮ
ਇੰਟਰਚੇਂਜ ਸਟੇਸ਼ਨਾਂ 'ਤੇ ਹੀ 2 ਤੋਂ ਵੱਧ ਪੇਲਟਫਾਰਮ ਦੇਖਣ ਨੂੰ ਮਿਲਦੇ ਹਨ ਪਰ ਇਸ ਲਾਈਨ ਦੇ 2 ਸਟੇਸ਼ਨਾਂ 'ਤੇ ਇੰਟਰਚੇਂਜ ਦੀ ਸਹੂਲਤ ਨਾ ਹੋਣ ਕਰਕੇ 4-4 ਪਲੇਟਫਾਰਮ ਬਣਾਏ ਗਏ ਹਨ। ਸ਼ਕੂਰਪੁਰ ਅਤੇ ਮਜਲਿਸ ਪਾਰਕ 'ਤੇ ਇਸ ਤਰ੍ਹਾਂ ਦਾ ਸਟਰੱਕਚਰ ਹੈ। ਭਵਿੱਖ 'ਚ ਜਦੋਂ 59 ਕਿਲੋਮੀਟਰ ਲੰਬੀ ਲਾਈਨ ਪੂਰੀ ਖੋਲੀ ਜਾਵੇਗੀ ਤਾਂ ਕਦੇ ਵੀ ਟ੍ਰੇਨ ਨੂੰ ਵਿਚਕਾਰ ਹੀ ਰੁੱਕਣ ਜਾਂ ਟਰਮੀਨੇਟ ਕਰਨ ਦੀ ਜ਼ਰੂਰਤ ਵੀ ਪੈ ਸਕਦੀ ਹੈ। ਇਸ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਸਟੇਸ਼ਨਾਂ 'ਤੇ 4-4 ਪਲੇਟਫਾਰਮ ਬਣਾਏ ਗਏ ਹਨ। ਰਾਜੌਰੀ ਗਾਰਡਨ ਸਟੇਸ਼ਨ 'ਤੇ ਤੁਹਾਨੂੰ ਪਲੇਟਫਾਰਮ ਤੋਂ ਇਕ ਲੈਵਲ ਹੋਰ ਉਪਰ ਦੀ ਜਾਣਾ ਪਵੇਗਾ, ਉਸ ਤੋਂ ਬਾਅਦ ਬਲੂਅ ਲਾਈਨ 'ਤੇ ਪਹੁੰਚੋਗੇ। ਟ੍ਰੈਕ ਦੇ ਉਪਰ 16.5 ਮੀਟਰ ਲੰਬਾ ਇਕ ਰੈਂਪ ਬਣਾਇਆ ਹੈ। ਇਥੇ ਤੋਂ 134 ਮੀਟਰ ਲੰਬੇ ਟ੍ਰੈਵਲਰ ਤੋਂ ਹੁੰਦੇ ਹੋਏ ਬਲੂਲਾਈਨ ਵਾਲੇ ਰਾਜੌਰੀ ਗਾਰਡਨ ਸਟੇਸ਼ਨ 'ਚ ਐਂਟਰੀ ਕਰੋਗੇ। ਸਟੇਸ਼ਨ ਦੇ ਨਜ਼ਦੀਕ 'ਚ ਰਾਜੌਰੀ ਗਾਰਡਨ ਫਲਾਈਓਵਰ ਹੈ ਅਜਿਹੇ 'ਚ ਮੈਟਰੋ ਨੇ ਪਹਿਲੀ ਵਾਰ ਕੁਝ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਹੈ।