ਦਿੱਲੀ ਦੀ ਮੇਅਰ ਨੇ MCD ਕਾਮਿਆਂ ਲਈ ਦੀਵਾਲੀ ਬੋਨਸ ਦਾ ਕੀਤਾ ਐਲਾਨ

11/07/2023 5:11:58 PM

ਨਵੀਂ ਦਿੱਲੀ- ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਮੰਗਲਵਾਰ ਨੂੰ ਨਗਰ ਨਿਗਮ (MCD) ਦੇ ਗੈਰ-ਗਜ਼ਟਿਡ ਕਾਮਿਆਂ ਦੀਆਂ ਤਿੰਨ ਵੱਖ-ਵੱਖ ਸ਼੍ਰੇਣੀਆਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਸ ਨੂੰ ਦੀਵਾਲੀ ਮੌਕੇ ਨਗਰ ਨਿਗਮ ਮੁਲਾਜ਼ਮਾਂ ਲਈ 'ਵੱਡਾ ਤੋਹਫ਼ਾ' ਕਰਾਰ ਦਿੱਤਾ। ਓਬਰਾਏ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿਚ 240 ਦਿਨ ਕੰਮ ਕਰਨ ਵਾਲੇ ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਬੋਨਸ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-  ਸਹੇਲੀ ਦੀ ਮੰਗਣੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਡੈਟੋਨੇਟਰ ਨਾਲ ਖੁਦ ਨੂੰ ਉਡਾਇਆ, ਸਰੀਰ ਦੇ ਉੱਡੇ ਚੀਥੜੇ

ਸ਼ੈਲੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ MCD ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਕਾਮਿਆਂ ਅਤੇ ‘ਬੀ’, ‘ਸੀ’ ਅਤੇ ‘ਡੀ’ ਸ਼੍ਰੇਣੀ ਦੇ ਗੈਰ-ਗਜ਼ਟਿਡ ਕਾਮਿਆਂ ਨੂੰ ਬੋਨਸ ਦੇਣ ਜਾ ਰਿਹਾ ਹੈ। ਦੀਵਾਲੀ 'ਤੇ ਉਨ੍ਹਾਂ ਸਾਰਿਆਂ ਲਈ ਇਹ ਬਹੁਤ ਵੱਡਾ ਤੋਹਫ਼ਾ ਹੈ। ਮੇਅਰ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਗਰੁੱਪਾਂ ਦੇ ਕਾਮਿਆਂ ਨੂੰ 6,900 ਰੁਪਏ ਦਾ ਬੋਨਸ ਮਿਲੇਗਾ, ਜਦੋਂ ਕਿ ਦਿਹਾੜੀਦਾਰ ਮਜ਼ਦੂਰਾਂ ਨੂੰ 1,184 ਰੁਪਏ ਦਾ ਬੋਨਸ ਮਿਲੇਗਾ।

ਇਹ ਵੀ ਪੜ੍ਹੋ-  ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਦਾ ਬੇਰਹਿਮੀ ਨਾਲ ਕਤਲ

ਮੇਅਰ ਮੁਤਾਬਕ ਇਸ ਬੋਨਸ ਲਈ 62 ਕਰੋੜ ਰੁਪਏ ਦਾ ਬਜਟ ਦੀ ਵਿਵਸਥਾ ਕੀਤੀ ਗਈ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦੀਵਾਲੀ ਤੋਂ ਪਹਿਲਾਂ ਇਹ ਬੋਨਸ ਸਭ ਨੂੰ ਮਿਲ ਜਾਵੇ। ਓਬਰਾਏ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਰ.ਕੇ. ਪੁਰਮ 'ਚ ਕੁਝ ਪ੍ਰਮੁੱਖ ਹੌਟਸਪੌਟਸ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu