ਦਿੱਲੀ ''ਚ ਕਮਿਊਨਿਟੀ ਪੱਧਰ ''ਤੇ ਕੋਵਿਡ-19 ਦੇ ਪ੍ਰਸਾਰ ਦੀ ਸਮੀਖਿਆ ਲਈ ਹੋਵੇਗੀ ਬੈਠਕ : ਸਿਸੋਦੀਆ

06/08/2020 6:00:38 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਕਮਿਊਨਿਟੀ ਪੱਧਰ 'ਤੇ ਫੈਲਿਆ ਹੈ ਜਾਂ ਨਹੀਂ ਇਸ ਦੀ ਸਮੀਖਿਆ ਕਰਨ ਲਈ ਮੰਗਲਵਾਰ ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੀ ਬੈਠਕ ਹੋਵੇਗੀ। ਸਿਸੋਦੀਆ ਨੇ ਆਨਲਾਈਨ ਮਾਧਿਅਮ ਨਾਲ ਮੀਡੀਆ ਨੂੰ ਦੱਸਿਆ ਕਿ ਜੇਕਰ ਦਿੱਲੀ 'ਚ ਕਮਿਊਨਿਟੀ ਪੱਧਰ 'ਤੇ ਵਿਸ਼ਾਣੂੰ ਦਾ ਪ੍ਰਸਾਰ ਹੋ ਰਿਹਾ ਹੈ ਤਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਸਥਿਤੀ ਨਾਲ ਨਜਿੱਠਣ ਲਈ ਉਸੇ ਅਨੁਸਾਰ ਰਣਨੀਤੀ 'ਚ ਤਬਦੀਲ ਕਰਨਾ ਹੋਵੇਗਾ।

PunjabKesariਡੀ.ਡੀ.ਐੱਮ.ਏ. ਦੇ ਉੱਪ ਪ੍ਰਧਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਸੋਦੀਆ ਨੂੰ ਆਪਣੇ ਪ੍ਰਤੀਨਿਧੀ ਦੇ ਤੌਰ 'ਤੇ ਬੈਠਕ 'ਚ ਸ਼ਾਮਲ ਹੋਣ ਲਈ ਕਿਹਾ ਹੈ। ਗਲੇ 'ਚ ਖਰਾਸ਼ ਦੀ ਸਮੱਸਿਆ ਅਤੇ ਬੁਖਾਰ ਕਾਰਨ ਕੇਜਰੀਵਾਲ ਆਈਸੋਲੇਟ 'ਚ ਚੱਲੇ ਗਏ ਹਨ। ਸਿਸੋਦੀਆ ਨੇ ਕਿਹਾ,''ਮੰਗਲਵਾਰ ਨੂੰ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੀ ਅਹਿਮ ਬੈਠਕ ਹੋਵੇਗੀ। ਇਸ 'ਚ ਮਾਹਰ ਵੀ ਸ਼ਾਮਲ ਹੋਣਗੇ। ਜੇਕਰ ਕੱਲ ਦੀ ਬੈਠਕ 'ਚ ਕਮਿਊਨਿਟੀ ਪੱਧਰ 'ਤੇ ਵਿਸ਼ਾਣੂੰ ਦੇ ਪ੍ਰਸਾਰ ਦੀ ਪੁਸ਼ਟੀ ਹੁੰਦੀ ਹੈ ਤਾਂ ਸਾਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ।''


DIsha

Content Editor

Related News