ਦਿੱਲੀ ''ਚ ਕਮਿਊਨਿਟੀ ਇਨਫੈਕਸ਼ਨ ਨਹੀਂ, ਜੁਲਾਈ ਦੇ ਅੰਤ ਤੱਕ ਹੋ ਸਕਦੇ ਹਨ 5.5 ਲੱਖ ਮਾਮਲੇ : ਸਿਸੋਦੀਆ

06/09/2020 2:11:11 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਲੀ 'ਚ ਕਮਿਊਨਿਟੀ ਇਨਫੈਕਸ਼ਨ ਨਹੀਂ ਹੋਇਆ ਹੈ। ਉੱਥੇ ਅਜਿਹਾ ਆਕਲਨ ਹੈ ਕਿ 31 ਜੁਲਾਈ ਤੱਕ ਇਨਫੈਕਸ਼ਨ ਦੇ ਮਾਮਲੇ ਵਧ ਕੇ 5.5 ਲੱਖ ਤੱਕ ਪਹੁੰਚ ਸਕਦੇ ਹਨ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨਾਲ ਇਕ ਬੈਠਕ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਦਿੱਲੀ 'ਚ ਜੁਲਾਈ ਅੰਤ ਤੱਕ 80 ਹਜ਼ਾਰ ਬਿਸਤਰਿਆਂ ਦੀ ਲੋੜ ਪਵੇਗੀ। ਬੈਠਕ ਦੀ ਪ੍ਰਧਾਨਗੀ ਉੱਪ ਰਾਜਪਾਲ ਅਨਿਲ ਬੈਜਲ ਕਰ ਰਹੇ ਸਨ, ਜੋ ਕਿ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਪ੍ਰਧਾਨ ਵੀ ਹਨ।

ਸਿਸੋਦੀਆ ਨੇ ਮੀਡੀਆ ਨੂੰ ਕਿਹਾ,''ਕੇਂਦਰ ਦੇ ਅਧਿਕਾਰੀਆਂ ਨੇ ਬੈਠਕ 'ਚ ਦੱਸਿਆ ਕਿ ਦਿੱਲੀ 'ਚ ਕੋਵਿਡ-19 ਦਾ ਕਮਿਊਨਿਟੀ ਪ੍ਰਸਾਰ ਨਹੀਂ ਹੈ।'' ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਦਿੱਲੀ ਦੇ ਲੋਕਾਂ ਲਈ ਰਾਖਵੇਂ ਕਰਨ ਦੇ ਦਿੱਲੀ ਸਰਕਾਰ ਦੇ ਫੈਸਲੇ ਨੂੰ ਰੱਦ ਕਰਨ ਦੇ ਆਪਣੇ ਫੈਸਲੇ 'ਤੇ ਵਿਚਾਰ ਕਰਨ ਤੋਂ ਉੱਪ ਰਾਜਪਾਲ ਨੇ ਇਨਕਾਰ ਕਰ ਦਿੱਤਾ ਹੈ।


DIsha

Content Editor

Related News